ਪਟਿਆਲਾ ਮੈਡੀਕਲ ਕਾਲਜ ਵਿੱਚ ਮੈਡੀਕਲ ਦੀ ਸਟੂਡੈਂਟ ਦੀ ਹੋਈ ਮੌਤ, ਕਮਰੇ ਵਿੱਚੋਂ ਮਿਲੀ ਲਾਸ਼
ਪਟਿਆਲਾ ਵਿੱਚ ਮੈਡੀਕਲ ਕਾਲਜ ਸਟੂਡੈਂਟ ਦੀ ਲਾਸ਼ ਹੋਸਟਲ ਦੇ ਕਮਰੇ ਵਿੱਚ ਮਿਲੀ। ਉਸਦੀ ਪਹਿਛਾਣ 30 ਸਾਲਾਂ ਦੀ ਚੰਨਈ ਦੀ ਰਹਿਣ ਵਾਲੀ ਸੁਭਾਸ਼ਨੀ ਵਜੋਂ ਹੋਈ ਹੈ ।
ਉਸਦੀ ਲਾਸ਼ ਬਾਰਡਣ ਨੇ ਸ਼ਨੀਵਾਰ ਨੂੰ ਉਸਦੇ ਕਮਰੇ ਵਿੱਚ ਦੇਖੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਬੁਲਾਇਆ। ਪੁਲਿਸ ਨੇ ਦੱਸਿਆ ਕਿ ਉਹ ਅਨੇਸਥੇਸਿਆ ਦੀ ਪੜ੍ਹਾਈ ਕਰ ਰਹੀ ਸੀ। ਕਾਰਨਾਂ ਦਾ ਹਜੇ ਨਹੀਂ ਪਤਾ ਚੱਲਿਆ ਪੋਸਟਮਾਰਟਮ ਤੋਂ ਬਾਅਦ ਪਤਾ ਚੱਲੇਗਾ।
ਸ਼ਨੀਵਾਰ ਨੂੰ ਉਹ ਕਮਰੇ ਤੋਂ ਬਾਹਰ ਨਹੀਂ ਨਿਕਲੀ ਜਦੋਂ ਬਾਰਡਣ ਨੇ ਕਮਰਾ ਖੋਲਿਆ ਤਾਂ ਉਹਨਾਂ ਨੂੰ ਸੁਬਾਸ਼ਿਨੀ ਮੌਤ ਦਾ ਪਤਾ ਲੱਗਿਆ |