ਪੀਸੀਐਮਐਸ ਡਾਕਟਰਾਂ ਦੀ ਹੜਤਾਲ ਹੋਈ ਖਤਮ
ਸੋਮਵਾਰ ਤੋਂ ਦੋ ਦੋ ਘੰਟੇ ਵੱਧ ਕੰਮ ਕਰਨਗੇ ਸੋਮਵਾਰ ਤੇ ਮੰਗਲਵਾਰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦਿੱਤੀ ਜਾਣਕਾਰੀ ਪੰਜਾਬ ਵਿੱਚ ਚੱਲ ਰਹੀ ਸਿਵਿਲ ਮੈਡੀਕਲ ਸਰਵਿਸਿਜ ਐਸੋਸੀਏਸ਼ਨ ਡਾਕਟਰਾਂ ਨੇ ਹੜਤਾਲ ਨੂੰ ਖਤਮ ਕਰਨ ਦਾ ਫੈਸਲਾ ਲੈ ਲਿਆ ਹੈ। ਅੱਜ ਸ਼ਨੀਵਾਰ ਚੰਡੀਗੜ੍ਹ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਨਾਲ ਹੋਈ ਬੈਠਕ ਵਿੱਚ ਡਾਕਟਰਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਕੇ 12 ਹਫਤੇ ਵਿੱਚ ਪੂਰਾ ਕਰਨ ਤੇ ਸਹਿਮਤੀ ਬਣੀ।
ਡਾਕਟਰ ਬਲਵੀਰ ਨੇ ਕਿਹਾ ਕਿ ਡਾਕਟਰਾਂ ਨਾਲ ਮੀਟਿੰਗ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ। ਡਾਕਟਰਾਂ ਨੇ ਹੜਤਾਲ ਵਾਪਸ ਲੈਣ ਦੀ ਗੱਲ ਨੂੰ ਮੰਨ ਲਿਆ ਹੈ। ਸੋਮਵਾਰ ਨੂੰ ਡਾਕਟਰ ਆਪਣੀ ਡਿਊਟੀ ਤੇ ਆਉਣਗੇ। ਡਾਕਟਰਾਂ ਨੇ ਕਿਹਾ ਕਿ ਸੋਮਵਾਰ ਤੇ ਮੰਗਲਵਾਰ ਨੂੰ ,ਦੋ ਘੰਟੇ ਓਪੀਡੀ ਵਿੱਚ ਵੱਧ ਕੰਮ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰਾਂ ਦੀ ਸੁਰੱਖਿਆ ਦਾ ਮਸਲਾ ਇੱਕ ਹਫਤੇ ਵਿੱਚ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਜਿਲ੍ਾ ਲੈਵਲ ਤੇ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ। ਡਾਕਟਰਾਂ ਨੂੰ ਕਿਹਾ ਗਿਆ ਹੈ ਜੇ ਕੋਈ ਵੀ ਬਦਤਮੀਜ਼ੀ ਕਰਦਾ ਹੈ ਤਾਂ ਉਸ ਦੀ ਗੱਲ ਨੂੰ ਪੰਜ ਮਿੰਟ ਸੁਣ ਲਓ ।ਕਮੇਟੀ ਵਿੱਚ ਫੋਨ ਕਰ ਦੋ ਇਸ ਤੋਂ ਬਾਅਦ ਕਮੇਟੀ ਖੁਦ ਸੰਭਾਲੇਗੀ ।
ਡਾਕਟਰਾਂ ਦੀ ਸੁਰੱਖਿਆ ਲਈ ਰਿਟਾਇਰਡ ਪੁਲਿਸ ਮੁਲਾਜ਼ਮ ,ਆਰਮੀ ਜਵਾਨਾਂ ਨੂੰ ਸੁਰੱਖਿਆ ਏਜੰਸੀ ਵਿੱਚ ਲਾਇਆ ਜਾਵੇਗਾ ਅਤੇ ਡਾਕਟਰਾਂ ਦੀ ਭਰਤੀ ਵੀ ਕੀਤੀ ਜਾਵੇਗੀ। ਖਾਲੀ ਪਈਆਂ ਸਾਰੀਆਂ ਸੀਟਾਂ ਨੂੰ ਭਰਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ।
ਉਹਨਾਂ ਨੇ ਕਿਹਾ ਕਿ ਸਾਰੇ ਸਿਵਿਲ ਸਰਜਨਾਂ ਨੂੰ ਕਮੇਟੀਆਂ ਬਣਾਉਣ ਲਈ ਕਿਹਾ ਗਿਆ ਹੈ ਅਤੇ ਇਸ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਸਾਰੇ ਸਿਵਲ ਸਰਜਨ ਡੀ ਸੀ ਦੇ ਨਾਲ ਤਾਲਮੇਲ ਬਣਾ ਕੇ ਕਮੇਟੀਆਂ ਬਣਾਉਣਗੇ ਜਿਸਦਾ ਨਾਮ ਡਿਸਟਰਿਕਟ ਹੈਲਥ ਬੋਰਡ ਹੋਵੇਗਾ ।
ਇਹ ਸਨ ਡਾਕਟਰਾਂ ਦੀਆਂ ਮੰਗਾਂ ਸਿਹਤ ਕਰਮਚਾਰੀਆਂ ਨੂੰ ਸੁਰੱਖਿਤ ਅਤੇ ਵਧੀਆ ਮਾਹੌਲ ਦਿੱਤਾ ਜਾਵੇ ਸਿਹਤ ਵਿਭਾਗ ਵਿੱਚ ਪੱਕੀਆਂ ਭਰਤੀਆਂ ਕੀਤੀਆਂ ਜਾਣ । ਸਰਕਾਰੀ ਡਾਕਟਰਾਂ ਦਾ ਪ੍ਰਮੋਸ਼ਨ ਕੀਤਾ ਜਾਵੇ ।