ਬਰਨਾਲਾ ਵਿਖੇ ਮੋਟਰਸਾਈਕਲ ਚੋਰੀ ਕਰਨ ਵਾਲਾ ਲੋਕਾਂ ਨੇ ਲਾਈਵ ਮੋਟਰਸਾਈਕਲ ਚੋਰੀ ਕਰਦਾ ਹੋਇਆ ਫੜਿਆ ਅਤੇ ਕੀਤੀ ਮੁਰੰਮਤ। ਦੱਸਿਆ ਜਾ ਰਿਹਾ ਹੈ ਕੱਲ ਇਸਨੇ ਅਲਾਲ ਮਾਰਕੀਟ ਚ ਵੀ ਮੋਟਰਸਾਈਕਲ ਚੋਰੀ ਕੀਤਾ ਉਸ ਤੋਂ ਬਾਅਦ ਹੀ ਲੋਕ ਇਸਦੇ ਪਿੱਛੇ ਲੱਗੇ ਹੋਏ ਸਨ।
ਪ੍ਰੀਤ ਜੋ ਬਿਜਲੀ ਦਾ ਕੰਮ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਪੁਲਿਸ ਵਿੱਚ ਇਸ ਦੀ ਬਹੁਤ ਹੀ ਢਿੱਲੀ ਕਾਰਗੁਜ਼ਾਰੀ ਰਹੀ ਸਾਡੀ ਕੋਈ ਸੁਣਵਾਈ ਨਹੀਂ ਹੋਈ ,ਇਸ ਕਰਕੇ ਅਸੀਂ ਆਪ ਹੀ ਚੋਰ ਦਾ ਪਿੱਛਾ ਕਰਕੇ ਉਸਨੂੰ ਫੜਿਆ। ਇਹ ਦੂਸਰੀ ਘਟਨਾ ਬਰਨਾਲਾ ਦੀ ਹੈ ਜਿਸ ਵਿੱਚ ਪੁਲਿਸ ਤੋਂ ਪਹਿਲਾਂ ਆਪ ਹੀ ਲੋਕਾਂ ਨੇ ਚੋਰ ਨੂੰ ਫੜਿਆ ਹੈ ।