ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤ ਪਾਲ ਲਈ ਰਾਸਤਾ ਮੁਸ਼ਕਿਲ ਹਰ ਕਦਮ ਤੇ ਕੋਰਟ ਤੋਂ ਅਨੁਮਤੀ ਲੈਣੀ ਜਰੂਰੀ 60 ਦਿਨ ਤੋਂ ਜਿਆਦਾ ਗੈਰ ਹਾਜ਼ਰ ਨਹੀਂ ਰਹਿ ਸਕਦੇ
ਜੇਲ ਵਿੱਚੋਂ ਸਾਂਸਦ ਬਣੇ ਦੋ ਚਿਹਰੇ ਜਿੰਨਾ ਵਿੱਚੋਂ ਇੱਕ ਦਾ ਨਾਮ ਰਾਸ਼ਿਦ ਹੈ ਜੋ ਕਿ ਜੰਮੂ ਕਸ਼ਮੀਰ ਦੇ ਬਾਰਾਂ ਮੁੱਲਾਂ ਤੋਂ ਇੰਜੀਨੀਅਰ ਹੈ ਅਤੇ ਦੂਜਾ ਪੰਜਾਬ ਤੋਂ ਖਡੂਰ ਸਾਹਿਬ ਵਾਰਿਸ ਪੰਜਾਬ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਦਾ ਹੈ ਰਾਸ਼ਦ ਦੇ ਖਿਲਾਫ ਰਾਸ਼ਟਰੀ ਜਾਂਚ ਏਜੰਸੀ ਐਨ ਆਈ ਏ ਕਾਰਵਾਈ ਕਰ ਰਹੀ ਹੈ ਜਦੋਂ ਕਿ ਅੰਮ੍ਰਿਤਪਾਲ ਸਿੰਘ ਤੇ ਰਾਸ਼ਟਰੀ ਸੁਰਕਸ਼ਾ ਕਾਨੂੰਨ ਐਨ ਐਸ ਏ ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਅੰਮ੍ਰਿਤਪਾਲ ਦੀ ਗੱਲ ਕਰੀਏ ਤਾਂ ਉਹ ਮਾਰਚ 2023 ਤੋਂ ਐਨ ਐਸ ਏ ਦੇ ਤਹਿਤ ਅਸਮ ਡਿਬਰੂਗੜ ਦੀ ਜੇਲ ਵਿੱਚ ਹੈ ਐਨਐਸਏ ਇੱਕ ਇਹੋ ਜਿਹਾ ਕਾਨੂੰਨ ਹੈ ਜੋ ਸਰਕਾਰ ਤੋਂ ਬਿਨਾਂ ਰਸਮੀ ਆਰੋਪਾਂ ਦੇ 12 ਮਹੀਨੇ ਤੱਕ ਵਿਅਕਤੀ ਨੂੰ ਹਿਰਾਸਤ ਵਿੱਚ ਰੱਖਣ ਦੀ ਅਨੁਮਤੀ ਦਿੰਦਾ ਹੈ
ਸੰਸਦ ਬਣਨ ਲਈ ਅੰਮ੍ਰਿਤਪਾਲ ਲਈ ਪਹਿਲਾ ਕਦਮ ਸੋਹ ਚੱਕਣਾ ਸੀ ਜੋ ਸ਼ੁਕਰਵਾਰ ਨੂੰ ਪੂਰਾ ਹੋ ਗਿਆ
ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਦੱਸਿਆ ਕਿ ਸੋ ਚੁੱਕਣ ਲਈ ਅੰਮ੍ਰਿਤਪਾਨ ਨੂੰ ਪੈਰੋਲ ਦਿੱਤੀ ਗਈ ਪਰ ਜੇਲ ਵਿੱਚੋਂ ਸਾਂਸਦ ਬਣੇ ਅੰਮ੍ਰਿਤ ਪਾਲ ਸਿੰਘ ਨੂੰ ਸਾਂਸਦ ਤੱਕ ਪਹੁੰਚਣ ਲਈ ਹਰ ਕਦਮ ਤੇ ਅੱਡ ਅੱਡ ਜਗਹਾ ਤੋਂ ਅਨਮਤੀ ਲੈਣੀ ਪਵੇਗੀ
ਜੇ ਉਹ ਸਾਂਸਦ ਵਿੱਚ ਗੈਰ ਹਾਜ਼ਰ ਰਹਿਣਾ ਚਾਹੁੰਦੇ ਹਨ ਤਾਂ ਉਸ ਦੇ ਲਈ ਵੀ ਉਹਨਾਂ ਨੂੰ ਸਪੀਕਰ ਨੂੰ ਲਿਖਣਾ ਪਵੇਗਾ ਇਹ ਬਹੁਤ ਜਰੂਰੀ ਹੈ ਕਿਉਂਕਿ ਸੰਵਿਧਾਨ ਦੇ ਅਨੁਛੇਦ 101(4) ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਸੰਸਦ ਬਿਨਾਂ ਦੱਸੇ ਸਾਰੀਆਂ ਸਭਾਵਾਂ ਵਿੱਚ 60 ਦਿਨਾਂ ਤੋਂ ਜਿਆਦਾ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸਦੀ ਸੀਟ ਨੂੰ ਖਾਲੀ ਕਰਾਰ ਦਿੱਤਾ ਜਾਵੇਗਾ
ਸੰਸਦ ਸੈਸ਼ਨ ਵਿੱਚ ਭਾਗ ਲੈਣ ਜਾਂ ਸੰਸਦ ਵਿੱਚ ਵੋਟ ਪਾਉਣ ਲਈ ਵੀ ਉਹਨਾਂ ਨੂੰ ਅਦਾਲਤ ਤੋ ਇਜਾਜਤ ਲੈਣੀ ਪਵੇਗੀ ਜੇਕਰ ਉਹਨਾਂ ਨੂੰ ਇਸ ਕਾਰਜ ਕਾਲ ਦੌਰਾਨ ਕਿਸੇ ਵੀ ਮਾਮਲੇ ਵਿੱਚ ਦੋ ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਆਯੋਗ ਕਰਾਰ ਦਿੱਤਾ ਜਾਵੇਗਾ
ਤਿੰਨ ਮਹੀਨੇ ਤੋਂ ਬਾਅਦ ਜੇਕਰ ਐਨਐਸਏ ਹਟਾਇਆ ਜਾਂਦਾ ਹੈ ਤਾਂ ਵੀ ਅੰਮ੍ਰਿਤ ਪਾਲ ਅਦਾਲਤਾਂ ਦੇ ਚੱਕਰਾਂ ਵਿੱਚ ਫਸਿਆ ਰਹੇਗਾ ਕਿਉਂਕਿ ਅੰਮ੍ਰਿਤ ਪਾਲ ਤੇ ਅਜਨਾਲਾ ਥਾਣੇ ਵਿੱਚ ਹਥਿਆਰਾਂ ਦੇ ਨਾਲ ਹਮਲਾ ਕਰਨ ਸਹਿਤ 12 ਮਾਮਲੇ ਅੱਡ ਅੱਡ ਥਾਣਿਆਂ ਵਿੱਚ ਦਰਜ ਹਨ ਇੰਨਾ ਹੀ ਨਹੀਂ ਇੱਕ ਮਾਮਲਾ ਉਨਾਂ ਤੇ ਅਸਮ ਥਾਣੇ ਵਿੱਚ ਵੀ ਦਰਜ ਹੈ ਜਿਸ ਵਿੱਚ ਪੁਲਿਸ ਨੇ ਸਰਚ ਦੌਰਾਨ ਡਿਬਰੂਗੜ੍ਹ ਦੇ ਜੇਲ ਵਿੱਚੋਂ ਇਲੈਕਟਰੋਨਿਕਸ ਚੀਜ਼ਾਂ ਬਰਾਮਦ ਕੀਤੀਆਂ ਸੀ ਜੇਕਰ ਅੰਮ੍ਰਿਤਪਾਲ ਐਨਐਸਏ ਵਿੱਚੋਂ ਨਿਕਲ ਜਾਂਦਾ ਹੈ ਤਾਂ ਪੁਲਿਸ ਉਹਨਾਂ ਨੂੰ ਹੋਰ ਮਾਮਲਿਆਂ ਵਿੱਚ ਹਿਰਾਸਤ ਵਿੱਚ ਲੈ ਸਕਦੀ ਹੈ ਉਹਨਾਂ ਨੂੰ ਹਰ ਮਾਮਲੇ ਵਿੱਚ ਬੇਲ ਕਰਾਣੀ ਪਵੇਗੀ ਅਗਰ ਕਿਸੇ ਵੀ ਮਾਮਲੇ ਵਿੱਚ ਦੋ ਸਾਲ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਤਾਂ ਅੰਮ੍ਰਿਤਪਾਲ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ।