Posted inਬਰਨਾਲਾ ਇਰਾਦਾ ਕਤਲ ਕੇਸ ਵਿਚੋਂ ਬਾ-ਇੱਜ਼ਤ ਬਰੀ Posted by overwhelmpharma@yahoo.co.in Apr 22, 2025 ਬਰਨਾਲਾ, 22 ਅਪ੍ਰੈਲ (ਰਵਿੰਦਰ ਸ਼ਰਮਾ) : ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀਮਤੀ ਸੁਨਾਲੀ ਸਿੰਘ ਪੀ.ਸੀ.ਐਸ. ਜੱਜ ਸਾਹਿਬ ਬਰਨਾਲਾ ਵੱਲੋਂ ਐਡਵੋਕੇਟ ਬੀਵੰਸ਼ੂ ਗੋਇਲ ਤੇ ਕੁਲਵੰਤ ਰਾਏ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਨਦੀਪ ਸਿੰਘ ਉਰਫ ਨਿੱਕਾ ਪੁੱਤਰ ਰੂਪ ਸਿੰਘ ਵਾਸੀ ਰਾਜੋਆਣਾ ਕਲ੍ਹਾਂ, ਜਿਲ੍ਹਾ ਲੁਧਿਆਣਾ ਨੂੰ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਇਕ ਕੇਸ ਵਿੱਚੋਂ ਬਾ-ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ। ਇਹ ਕੇਸ ਥਾਣਾ ਸਿਟੀ ਬਰਨਾਲਾ ਵਿੱਚ ਗੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹਮੀਦੀ ਵੱਲੋਂ ਦਰਜ ਕਰਵਾਇਆ ਗਿਆ ਸੀ। ਇਸ ਬਹਰੇ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਉਰਫ ਨਿੱਕਾ ਨੇ ਦੱਸਿਆ ਕਿ ਮੁਕੱਦਮਾ ਨੰ: 125 ਥਾਣਾ ਸਿਟੀ ਬਰਨਾਲਾ ਨੇ ਵਿੱਚ ਮੈਨੂੰ ਝੂਠੇ ਤੌਰ ’ਤੇ ਫਸਾਇਆ ਗਿਆ ਸੀ। ਮੇਰੇ ਖਿਲਾਫ ਮੁਦਈ ਗੁਰਿੰਦਰ ਸਿੰਘ ਨੇ ਝੂਠਾ ਬਿਆਨ ਲਿਖਾਇਆ ਜਿਸ ਦੇ ਅਧਾਰ ’ਤੇ ਪੁਲਿਸ ਨੇ ਮੈਨੂੰ ਨਾਕੇ ਦੌਰਾਨ ਗ੍ਰਿਫ਼ਤਾਰ ਕੀਤਾ ਜਾਹਰ ਕਰਕੇ ਉਕਤ ਕੇਸ ਵਿੱਚ ਫਸਾ ਦਿੱਤਾ। ਮਨਦੀਪ ਸਿੰਘ ਉਰਫ ਨਿੱਕਾ ਨੇ ਅੱਗੇ ਦੱਸਿਆ ਇਸ ਕੇਸ ਵਿੱਚ ਕਰੀਬ 12 ਗਵਾਹਾਂ ਦੀ ਲਿਸਟ ਪੇਸ਼ ਕੀਤੀ। ਇਸ ਕੇਸ ਵਿੱਚ ਮੇਰੇ ਵਕੀਲ ਐਡਵੋਕੇਟ ਬੀਵੰਸ਼ੂ ਗੋਇਲ ਤੇ ਕੁਲਵੰਤ ਰਾਏ ਗੋਇਲ ਨੇ ਅਦਾਲਤ ਵਿੱਚ ਮਾਨਯੋਗ ਜੱਜ ਸਾਹਿਬ ਨੂੰ ਦੱਸਿਆ ਕਿ ਮੁਦਈ ਦਾ ਪੁਲਿਸ ਕੋਲ ਦਿੱਤਾ ਬਿਆਨ ਤੇ ਮਾਨਯੋਗ ਅਦਾਲਤ ਵਿੱਚ ਦਿੱਤਾ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਤੇ ਨਾ ਹੀ ਹੋਰ ਕਿਸੇ ਵੀ ਗਵਾਹ ਦੀ ਗਵਾਹੀ ਤੋਂ ਮੇਰੇ ’ਤੇ ਲਾਏ ਦੋਸ਼ ਸਾਬਤ ਹੁੰਦੇ ਹਨ। ਮੇਰੇ ਵਕੀਲ ਨੇ ਇਹ ਵੀ ਦਲੀਲ ਦਿੱਤੀ ਕਿ ਜਿਸ ਪੁਲਿਸ ਮੁਲਾਜਮ ਨੇ ਮੈਨੂੰ ਇਸ ਕੇਸ ਵਿੱਚ ਨਾਕਾ ਤੋਂ ਗ੍ਰਿਫ਼ਤਾਰ ਕੀਤਾ ਜਾਹਰ ਕੀਤਾ ਸੀ ਉਸ ਮਾਨਯੋਗ ਅਦਾਲਤ ਵਿੱਚ ਗਵਾਹੀ ਦੇਣ ਹੀ ਨਹੀਂ ਅਇਆ। ਇਸ ਤੋਂ ਇਲਾਵਾ ਕੁਝ ਹੋਰ ਗਵਾਹਾਂ ਦੇ ਵੀ ਬਾਰ ਬਾਰ ਗ੍ਰਿਫਤਾਰੀ ਵਰੰਟ ਭੇਜੇ ਜਾਣ ਦੇ ਬਾਵਜੂਦ ਵੀ ਇਸ ਕੇਸ ਵਿੱਚ ਗਵਾਹੀ ਨਹੀਂ ਹੋਈ। ਇਸ ਤਰ੍ਹਾਂ ਮੇਰੇ ਵਕੀਲ ਐਡਵੋਕੇਟ ਬੀਵੰਸ਼ੂ ਗੋਇਲ ਤੇ ਕੁਲਵੰਤ ਰਾਏ ਗੋਇਲ ਨੇ ਕਿਹਾ ਕਿ ਇਸ ਕੇਸ ਵਿੱਚ ਪੁਲਿਸ ਨੇ ਜੋ ਮੁਦਈ ਦੇ ਬਿਆਨ ’ਤੇ ਮੇਰੇ ਖਿਲਾਫ ਝੂਠਾ ਕੇਸ ਦਰਜ ਕੀਤਾ ਸੀ ਉਹ ਵੀ ਅਦਾਲਤ ਵਿੱਚ ਆਪਣਾ ਕੇਸ ਸਾਬਿਤ ਨਹੀਂ ਕਰ ਸਕਿਆ। ਇਸ ਤਰ੍ਹਾਂ ਇਸ ਕੇਸ ਦੇ ਗਵਾਹਾਂ ਦੇ ਬਿਆਨ ਪੁਲਿਸ ਪਾਸ ਦਿੱਤੇ ਬਿਆਨਾ ਨਾਲ ਨਹੀਂ ਮਿਲਦੇ। ਜਿਸ ’ਤੇ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀਮਤੀ ਸੁਨਾਲੀ ਸਿੰਘ ਪੀ.ਸੀ.ਐਸ. ਜੱਜ ਸਾਹਿਬ ਬਰਨਾਲਾ ਨੇ ਮੇਰੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੈਨੂੰ ਇਸ ਕੇਸ ਵਿੱਚੋਂ ਬਾ-ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। Post navigation Previous Post ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਭੂਰੇ ਵਿਚ 14 ਲੱਖ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਉਦਘਾਟਨNext Postਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੈਰਾਥਨ 26 ਅਪ੍ਰੈਲ ਨੂੰ : ਟੀ ਬੈਨਿਥ