Posted inਬਠਿੰਡਾ ਜੇਲ੍ਹ ਦਾ ਏ.ਐੱਸ.ਆਈ. ਹੀ ਕਰਦਾ ਸੀ ਚਿੱਟਾ ਸਪਲਾਈ, ਪੁਲਿਸ ਨੇ ਕਰ ਲਿਆ ਕਾਬੂ Posted by overwhelmpharma@yahoo.co.in May 4, 2025 ਬਠਿੰਡਾ, 4 ਮਈ (ਰਵਿੰਦਰ ਸ਼ਰਮਾ) : ਆਏ ਦਿਨ ਸੁਰਖੀਆਂ ਵਿੱਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਚਰਚਾਵਾਂ ਵਿੱਚ ਹੈ। ਬਠਿੰਡਾ ਜੇਲ੍ਹ ਵਿੱਚ ਚਿੱਟੇ ਦੀ ਸਪਲਾਈ ਕਰਦੇ ਹੋਏ ਪੰਜਾਬ ਪੁਲਿਸ ਦੀ ਇੱਕ ਰਿਜ਼ਰਵ ਬਟਾਲੀਅਨ ਦੇ ਇੱਕ ਥਾਣੇਦਾਰ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੁਆਰਾ ਆਈਆਰਬੀ ਦੇ ਏਐੱਸਆਈ ਗੁਰਪ੍ਰੀਤ ਸਿੰਘ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਤੀਜੀ ਆਈਆਰਬੀ ਕਮਾਂਡੋ ਬਟਾਲੀਅਨ ਦਾ ਥਾਣੇਦਾਰ ਗੁਰਪ੍ਰੀਤ ਸਿੰਘ ਪਿਛਲੇ ਲੰਮੇ ਲੰਬੇ ਸਮੇਂ ਤੋਂ ਬਠਿੰਡਾ ਜੇਲ੍ਹ ਵਿੱਚ ਤੈਨਾਤ ਦੱਸਿਆ ਜਾ ਰਿਹਾ ਹੈ। ਜਿਸ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਇੱਥੇ ਤੈਨਾਤ ਕੇਂਦਰੀ ਸਰੁੱਖਿਆ ਬਲਾਂ ਦੇ ਜਵਾਨਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਵੱਲੋਂ ਸ਼ੱਕ ਦੇ ਅਧਾਰ ’ਤੇ ਕੀਤੀ ਗਈ ਸੀ ਤਲਾਸ਼ੀ ਪੁਲਿਸ ਅਧਿਕਾਰੀ ਡੀਐਸਪੀ ਸਰਬਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ੍ਹੀਂ ਜੇਲ੍ਹ ਦੀ ਸੁਰੱਖਿਆ ਵਿੱਚ ਤੈਨਾਤ ਆਈਆਰਬੀ ਦੇ ਟੁਕੜੀ ਵੱਲੋਂ ਜਦੋਂ ਸ਼ਿਫਟ ਬਦਲੀ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਡਿਊਟੀ ਉੱਤੇ ਆਏ ਏਐੱਸਆਈ ਗੁਰਪ੍ਰੀਤ ਸਿੰਘ ਦੀ ਜੇਲ੍ਹ ਅਧਿਕਾਰੀਆਂ ਵੱਲੋਂ ਜਦੋਂ ਸ਼ੱਕ ਦੇ ਅਧਾਰ ਉੱਤੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 41 ਗ੍ਰਾਮ ਚਿੱਟਾ ਬਰਾਮਦ ਹੋਇਆ। ਐੱਨਡੀਪੀਐੱਸ ਐਕਟ ਮਾਮਲਾ ਦਰਜ ਕਰਕੇ ਕੀਤਾ ਗ੍ਰਿਫਤਾਰ ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਵੱਲੋਂ ਇਸ ਦੀ ਸੂਚਨਾ ਜੇਲ੍ਹ ਚੌਂਕੀ ਨੂੰ ਦਿੱਤੀ ਗਈ। ਜਿਨਾਂ ਵੱਲੋਂ ਏਐੱਸਆਈ ਗੁਰਪ੍ਰੀਤ ਸਿੰਘ ਖਿਲਾਫ ਐੱਨਡੀਪੀਐੱਸ ਐਕਟ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਗੁਰਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਜਿਸ ਵਿੱਚ ਇਹ ਸਾਰੀ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਕਿ ਉਸ ਵੱਲੋਂ ਇਹ ਚਿੱਟਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਕਿੱਥੇ ਇਹ ਚਿੱਟਾ ਸਪਲਾਈ ਕਰਨਾ ਸੀ। ਏਐਸਆਈ ਗੁਰਪ੍ਰੀਤ ਸਿੰਘ ਦਾ ਬਿਆਨ ਉਧਰ ਦੂਸਰੇ ਪਾਸੇ ਹਸਪਤਾਲ ਵਿੱਚ ਮੈਡੀਕਲ ਲਈ ਲਿਆਂਦੇ ਗਏ ਏਐੱਸਆਈ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਬੀਤੀ ਰਾਤ ਜਦੋਂ ਡਿਊਟੀ ਉੱਤੇ ਆਇਆ ਸੀ ਤਾਂ ਕਿਸੇ ਵਿਅਕਤੀ ਵੱਲੋਂ ਦਵਾਈ ਕਹਿ ਕੇ ਇੱਕ ਪੂੜੀ ਫੜਾਈ ਗਈ ਸੀ ਉਸ ਨੂੰ ਨਹੀਂ ਪਤਾ ਸੀ ਕਿ ਇਸ ਵਿੱਚ ਚਿੱਟਾ ਹੈ। Post navigation Previous Post ਕੀ ਬਣੂ ਦੁਨੀਆ ਦਾ? ਹੁਣ ਨਕਲੀ ਦਵਾਈਆਂ ਦਾ ਵੱਡਾ ਜ਼ਖੀਰਾ ਬਰਾਮਦ, ਕਈ ਸੂਬਿਆਂ ਵਿੱਚ ਫੈਲਿਆ ਕਾਰੋਬਾਰNext Postਦੇਸ਼ ਭਗਤਾਂ ਤੋਂ ਰਾਖਿਆਂ ਤੱਕ : ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆ