ਬਰਨਾਲਾ/ਮਹਿਲ ਕਲਾਂ, 19 ਜੁਲਾਈ (ਰਵਿੰਦਰ ਸ਼ਰਮਾ) : ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ 27 ਜੁਲਾਈ 2025 ਨੂੰ ਹੋਣ ਜਾ ਰਹੀਆਂ ਪੰਚ ਚੋਣਾਂ ਲਈ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਵਜੀਦਕੇ ਕਲਾਂ ਦੇ ਵਾਰਡ ਨੰਬਰ 5 ਤੋਂ ਸੁਖਬੀਰ ਸਿੰਘ ਸਮਰਾ ਪੁੱਤਰ ਰੂਪ ਸਿੰਘ ਸਮਰਾ ਅਤੇ ਪਿੰਡ ਕੁਤਬਾ ਦੇ ਵਾਰਡ ਨੰਬਰ 4 ਤੋਂ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵੱਲੋਂ ਪੰਚੀ ਲਈ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਅੱਜ ਪੜਤਾਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਧਿਕਾਰੀ (A.R.O.) ਲਖਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਉਮੀਦਵਾਰਾਂ ਦੇ ਕਾਗਜ਼ ਕਾਇਦੇ ਅਨੁਸਾਰ ਸਹੀ ਪਾਏ ਗਏ ਹਨ। 19 ਜੁਲਾਈ 2025 ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ਼ ਹੈ। ਜੇਕਰ ਕਿਸੇ ਵੀ ਉਮੀਦਵਾਰ ਵੱਲੋਂ ਪੱਤਰ ਵਾਪਸ ਨਹੀਂ ਲਿਆ ਜਾਂਦਾ ਤਾਂ ਦੋਵੇਂ ਉਮੀਦਵਾਰ ਸਰਬਸੰਮਤੀ ਨਾਲ ਬਿਨਾਂ ਮੁਕਾਬਲੇ ਜੇਤੂ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਜੇ ਕੋਈ ਹੋਰ ਉਮੀਦਵਾਰ ਮੈਦਾਨ ‘ਚ ਨਹੀਂ ਆਉਂਦਾ ਤਾਂ 27 ਜੁਲਾਈ ਨੂੰ ਉਕਤ ਦੋਵੇਂ ਪਿੰਡਾਂ ਵਿੱਚ ਵੋਟਿੰਗ ਦੀ ਲੋੜ ਨਹੀਂ ਪਵੇਗੀ।

Posted inਬਰਨਾਲਾ