ਬਰਨਾਲਾ, 30ਜੁਲਾਈ (ਰਵਿੰਦਰ ਸ਼ਰਮਾ) : ਗੱਲ ਕਰੀਏ ਸ਼ਹਿਰ ਬਰਨਾਲਾ ਦੀ, ਜਿੱਥੇ ਥਾਂ ਥਾਂ ਤੇ ਹਰ ਗਲੀ ਦੇ ਵਿੱਚ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੁੱਲ ਰਹੀ ਹੈ। ਲਗਭਗ ਹਰ ਪਾਸੇ ਹਰ ਏਰੀਏ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਬੋਲਬਾਲਾ ਹੈ । ਇਸੇ ਲੜੀ ਤਹਿਤ ਰਾਹੀ ਬਸਤੀ ਅਤੇ ਆਸੇ ਪਾਸੇ ਦੇ ਏਰੀਏ ਵਿੱਚ ਪੀਣ ਵਾਲੇ ਪਾਣੀ ਕਾਰਨ ਲੋਕ ਲਗਾਤਾਰ ਬਿਮਾਰ ਹੋ ਰਹੇ ਹਨ ਤੇ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਵੀ ਨਹੀਂ ਰੇਗ ਰਹੀ। ਬਰਨਾਲਾ ਸ਼ਹਿਰ ਦੀ ਰਾਹੀ ਬਸਤੀ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋਣ ਕਾਰਨ ਲੋਕ ਡਾਇਰੀਏ ਦੇ ਸ਼ਿਕਾਰ ਹੋ ਰਹੇ ਹਨ। ਬਹੁਤ ਗੁਹਾਰ ਲਗਾਉਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋ ਰਿਹਾ। ਮੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਮੁਹੱਲਾ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਸਾਡੇ ਏਰੀਏ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਜਿਸ ਕਾਰਨ ਸਾਨੂੰ ਕਈ ਪਰਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਏਰੀਏ ਵਿੱਚ ਇਹ ਗੰਦਾ ਪਾਣੀ ਪੀਣ ਕਾਰਨ ਲੋਕ ਲਗਾਤਾਰ ਡਾਇਰੀਆਂ ਵਰਗੇ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ। ਇਸ ਮਾਮਲੇ ਸੰਬੰਧੀ ਸਾਡੇ ਵੱਲੋਂ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਗਈ ਪਰ ਸਾਨੂੰ ਇੱਕ ਫੋਨ ਨੰਬਰ ਦੇ ਕੇ ਟਾਲ ਦਿੱਤਾ ਗਿਆ ਤੇ ਅਧਿਕਾਰੀ ਸਾਡਾ ਫੋਨ ਨਹੀਂ ਚੱਕ ਰਹੇ।
ਜੇਕਰ ਜਲਦੀ ਹੀ ਸਾਡੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹਲ ਨਹੀਂ ਹੁੰਦਾ ਹੈ ਤਾਂ ਅਸੀਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਵੱਡਾ ਧਰਨਾ ਦੇਵਾਂਗੇ ਤੇ ਸੜਕਾਂ ਨੂੰ ਵੀ ਜਾਮ ਕਰਾਂਗੇ।ਜਦੋਂ ਮੀਡੀਆ ਦੀ ਟੀਮ ਵੱਲੋਂ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਈ ਛੁੱਟੀ ’ਤੇ ਪਾਇਆ ਗਿਆ ਤੇ ਕਿਸੇ ਨੇ ਫੋਨ ਚੱਕਣ ਦੀ ਜ਼ਰੂਰਤ ਹੀ ਨਹੀਂ ਸਮਝੀ।

Posted inਬਰਨਾਲਾ