ਸੰਗਰੂਰ, 31 ਜੁਲਾਈ (ਰਵਿੰਦਰ ਸ਼ਰਮਾ) : ਲੁਧਿਆਣਾ ਹਿਸਾਰ ਪੈਸੇਂਜਰ ਟਰੇਨ ਦੇ ਜਨਰਲ ਕੋਚ ’ਚੋਂ ਅਣਪਛਾਤੀ ਲਾਸ਼ ਬਰਾਮਦ ਹੋਈ। ਇਸ ਸਬੰਧੀ ਥਾਣਾ ਰੇਲਵੇ ਪੁਲਸ ਸੰਗਰੂਰ ਵੱਲੋਂ ਮਾਮਲਾ ਦਰਜ ਕਰ ਕੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਲ ਦੀ ਮੋਰਚਰੀ ’ਚ ਰੱਖ ਦਿੱਤਾ ਗਿਆ।
ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਲਾਸ਼ ਚੱਲਦੀ ਟਰੇਨ ’ਚੋਂ ਬਰਾਮਦ ਹੋਈ ਹੈ ਅਤੇ ਹਾਲੇ ਤੱਕ ਇਸ ਦੀ ਸ਼ਨਾਖਤ ਨਹੀਂ ਹੋ ਸਕੀ ਜੋ ਮੁੱਢਲੇ ਤੌਰ ’ਤੇ ਪ੍ਰਵਾਸੀ ਵਿਅਕਤੀ ਜਾਪ ਰਿਹਾ, ਜਿਸ ਦੀ ਉਮਰ ਤਕਰੀਬਨ 35 ਸਾਲ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਤੱਕ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਜਾਵੇਗਾ।

Posted inਸੰਗਰੂਰ