ਬਰਨਾਲਾ, 1 ਅਗਸਤ (ਰਵਿੰਦਰ ਸ਼ਰਮਾ) : ਬਰਨਾਲਾ ਟਰੱਕ ਯੂਨੀਅਨ ’ਚ ਚੱਲ ਰਹੇ ਵਿਵਾਦ ਤੋਂ ਬਾਅਦ ਇੱਕ ਨਵਾਂ ਮੋੜ ਤਦ ਆਇਆ, ਜਦੋਂ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਮੌਜੂਦਗੀ ‘ਚ ਨਵੇਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਹਲਕਾ ਵਿਧਾਇਕ ਢਿੱਲੋਂ ਨੇ ਦੱਸਿਆ ਕਿ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਟਰੱਕ ਆਪਰੇਟਰਾਂ ਦੀ ਸਹਿਮਤੀ ਨਾਲ ਹੀ ਸੁਖਪਾਲ ਸਿੰਘ ਪਾਲਾ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੀ ਜ਼ਮੀਨ ਆਪਰੇਟਰਾਂ ਨੂੰ ਸਿਰਫ਼ 6500 ਰੁਪਏ ਸਾਲਾਨਾ ਲੀਜ਼ ’ਤੇ ਦਿੱਤੀ ਜਾ ਰਹੀ ਹੈ, ਜਿਸ ਸਬੰਧੀ ਉਹ ਬਰਨਾਲਾ ਦੇ ਡੀਸੀ ਨਾਲ ਵੀ ਮਿਲੇ ਹਨ। ਇਸ ਮੌਕੇ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਟਰੱਕ ਆਪਰੇਟਰਾਂ ਦੀ ਕਰੋੜਾਂ ਰੁਪਏ ਦੀ ਜ਼ਮੀਨ ਸਾਲਾਨਾ 6500 ਰੁਪਏ ਦੇ ਹਿਸਾਬ ਨਾਲ ਲੀਜ਼ ’ਤੇ ਦਿੱਤੀ ਜਾ ਰਹੀ ਹੈ, ਜਿਸ ਸਬੰਧੀ ਅਸੀਂ ਬਰਨਾਲਾ ਦੇ ਡੀਸੀ ਨੂੰ ਵੀ ਮਿਲੇ ਹਾਂ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਟਰੱਕ ਆਪਰੇਟਰਾਂ ਦੀ ਸਹਿਮਤੀ ਨਾਲ ਚੁਣਿਆ ਗਿਆ ਹੈ। ਜਿਸ ਵਿੱਚ ਸੁਖਪਾਲ ਸਿੰਘ ਪਾਲਾ ਨੂੰ ਸਰਬਸੰਮਤੀ ਨਾਲ ਟਰੱਕ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਟਰੱਕ ਯੂਨੀਅਨ ਦੇ ਗਰੀਬ ਆਪਰੇਟਰਾਂ ਵੱਲੋਂ ਲਈ ਗਈ ਜ਼ਮੀਨ ਤੋਂ ਲੀਜ਼ ਹਟਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਦੌਰ ਲਈ ਟਰੱਕ ਆਪਰੇਟਰ ਨੂੰ 3,500 ਰੁਪਏ ਦਿੰਦੀ ਹੈ, ਪਰ ਠੇਕੇਦਾਰ ਉਸ ਦੌਰ ਲਈ ਟਰੱਕ ਆਪਰੇਟਰ ਨੂੰ 2,200 ਰੁਪਏ ਦਿੰਦਾ ਹੈ, ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਇੰਨੇ ਪੈਸੇ ਵਿੱਚ ਟਰੱਕ ਆਪਰੇਟਰ ਗੁਜ਼ਾਰਾ ਕਰ ਸਕਦੇ ਹਨ ਤਾਂ ਇਹ ਪੈਸਾ ਠੇਕੇਦਾਰ ਨੂੰ ਦੇਣ ਦੀ ਬਜਾਏ ਸਿੱਧਾ ਟਰੱਕ ਆਪਰੇਟਰਾਂ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰਾਂ ਦੀਆਂ ਸਮੱਸਿਆਵਾਂ ਸਰਕਾਰ ਦੇ ਸਹਿਯੋਗ ਨਾਲ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਪਾਲਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਟਰੱਕ ਆਪਰੇਟਰਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ, ਜਿਸ ਸਬੰਧੀ ਅਸੀਂ ਐਮਪੀ ਹੇਅਰ ਦੇ ਦਫ਼ਤਰ ਕਈ ਵਾਰ ਜਾ ਚੁੱਕੇ ਹਾਂ, ਪਰ ਹੁਣ ਤੱਕ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਜ਼ਿਲ੍ਹਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਕੋਲ ਵੀ ਗੱਲਬਾਤ ਲਈ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਟਰੱਕ ਆਪਰੇਟਰਾਂ ਨੂੰ ਲੁੱਟਿਆ ਜਾ ਰਿਹਾ ਹੈ, ਪਰ ਫਿਰ ਵੀ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਟਰੱਕ ਯੂਨੀਅਨ ਦੀ ਜ਼ਮੀਨ ਲੀਜ਼ ‘ਤੇ ਦਿੱਤੀ ਗਈ ਹੈ ਅਤੇ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਕੁਝ ਨਹੀਂ ਸੁਣਦੇ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਜੋ ਵੀ ਕਾਰਵਾਈ ਕੀਤੀ ਜਾਵੇਗੀ ਉਹ ਸਾਰੇ ਟਰੱਕ ਆਪਰੇਟਰਾਂ ਦੀ ਸਹਿਮਤੀ ਨਾਲ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਹੁਣ ਤੱਕ ਟਰੱਕ ਯੂਨੀਅਨ ਵਿੱਚ ਹੋਏ ਘੁਟਾਲਿਆਂ ਦਾ ਖੁਲਾਸਾ ਕਰਕੇ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਵੇਗਾ।

Posted inਬਰਨਾਲਾ