ਧਨੌਲਾ, 7 ਅਗਸਤ (ਰਵਿੰਦਰ ਸ਼ਰਮਾ) : ਧਨੌਲਾ ਦੇ ਪ੍ਰਾਚੀਨ ਸ਼੍ਰੀ ਹਨੁਮਾਨ ਮੰਦਰ ਬਰਨੇਵਾਲਾ ’ਚ ਬੀਤੇ ਦਿਨੀਂ ਵਾਪਰੇ ਭਿਆਨਕ ਅੱਗ ਹਾਦਸੇ ਨਾਲ ਸੰਬੰਧਿਤ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਰਾਮ ਜਤਨ ਨਾਮ ਦੇ ਇੱਕ ਹਲਵਾਈ, ਜੋ ਫਰੀਦਕੋਟ ਹਸਪਤਾਲ ਵਿਖੇ ਦਾਖਲ ਸੀ, ਦੀ ਮੌਤ ਹੋ ਗਈ ਹੈ। ਜਾਣਕਾਰੀ ਲਈ ਦੱਸ ਦਈਏ 5 ਅਗਸਤ, ਮੰਗਲਵਾਰ ਨੂੰ ਸ੍ਰੀ ਹਨੁਮਾਨ ਮੰਦਰ ਬਰਨੇ ਵਾਲੇ ਧਨੌਲਾ ਵਿਖੇ ਰਸੋਈ ਵਿੱਚ ਹੋਏ ਹਾਦਸੇ ਦੌਰਾਨ 16 ਵਿਅਕਤੀ ਜ਼ਖਮੀ ਹੋ ਗਏ ਸਨ। ਜਿਨਾਂ ਵਿੱਚੋਂ ਛੇ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਜਿਨਾਂ ਵਿੱਚੋਂ ਰਾਮ ਜਤਨ ਨਾਮ ਦੇ ਇੱਕ ਹਲਵਾਈ ਦੀ ਮੌਤ ਹੋ ਚੁੱਕੀ ਹੈ।

Posted inਬਰਨਾਲਾ