ਸਿਵਲ ਸਰਜਨ ਬਰਨਾਲਾ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਬਰਨਾਲਾ, 19 ਅਗਸਤ (ਰਵਿੰਦਰ ਸ਼ਰਮਾ) : ਆਸ਼ਾ ਵਰਕਰਾਂ ਤੇ ਫੈਸਲਿਟੇਟਰਾਂ ਨੇ ਆਪਣੀ ਮੰਗਾਂ ਸਬੰਧੀ ਮੰਗਲਵਾਰ ਨੂੰ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ (ਗਰੁੱਪ ਏਟਕ), ਰਾਣੋ ਖੇੜੀ ਗਿੱਲਾਂ (ਸਤੀਸ਼ ਰਾਣਾ ਗਰੁੱਪ), ਹਰਿੰਦਰ ਕੌਰ ਸ਼ਤਰਾਣਾ ਪਟਿਆਲਾ (ਗਰੁੱਪ ਸੀਟੂ), ਸੰਤੋਸ਼ ਕੁਮਾਰੀ ਫਿਰੋਜ਼ਪੁਰ ਨੇ ਮੰਗ ਕੀਤੀ ਕਿ ਵਰਕਰਾਂ ਦੀਆਂ ਲਮਕ ਅਵਸਥਾਂ ਵਿਚ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਅਤੇ ਕੱਟੇ ਹੋਏ ਭੱਤੇ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਫੈਸੀਲਿਟੇਟਲਜ਼ ਨੂੰ ਕੇਂਦਰ ਸਰਕਾਰ ਤੋ ਮਿਲਣ ਵਾਲਾ 1 ਹਜ਼ਾਰ ਅਤੇ ਟੂਰ ਮਨੀ ਵਿਚ ਵਾਧਾ ਕੀਤਾ ਜਾਵੇ, 10 ਆਸ਼ਾ ਵਰਕਰਾਂ ਪਿੱਛੇ ਇੱਕ ਫੈਸੀਲਿਟੇਟਰਜ਼ ਭਰਤੀ ਕਰਦੇ ਹੋਏ ਕੰਮਾਂ ਦੇ ਬੋਝ ਨੂੰ ਘਟਾਇਆ ਜਾਵੇ, ਸੇਵਾ ਮੁਕਤ ਵਰਕਰਾਂ ਨੂੰ ਸਹਾਇਤਾ ਰਾਸ਼ੀ ਘੱਟੋ ਘੱਟ ਪੰਜ ਲੱਖ ਰੁਪਏ ਦੇਣਾ ਯਕੀਨੀ ਬਣਾਇਆ ਜਾਵੇ। ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, ਮਿਲਣ ਵਾਲੇ ਫਿਕਸ ਭੱਤਾ 2500/-ਰੁਪਏ ਨੂੰ ਸੱਤਾ ਵਿੱਚ ਆਉਣ ਤੇ ਪਹਿਲਾਂ ਕੀਤੇ ਵਾਅਦੇ ਅਨੁਸਾਰ 10 ਹਜ਼ਾਰ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਮੰਨੀਆ ਮੰਗਾਂ ਪ੍ਰਸੂਤੀ ਛੁੱਟੀ, ਟੇਬਲਟ ਤੁਰੰਤ ਮੰਗਾਂ ਦਾ ਨਿਪਟਾਰਾ ਕਰਨ ਲਈ ਮੀਟਿੰਗ ਦਾ ਸਮਾਂ ਮੰਗਿਆ ਗਿਆ ਸੀ। ਪ੍ਰੰਤੂ ਗਰਾਊਂਡ ਤੋ ਸਿਹਤ ਵਿਭਾਗ ਦੇ ਸਾਰੇ ਕੰਮਾਂ ਲਈ ਪੰਜਾਬ ਭਰ ਦੀਆਂ ਸੈਕੜਿਆਂ ਦੀ ਗਿਣਤੀ ਵਿੱਚ ਆਸ਼ਾ ਵਰਕਰਜ਼ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਆਸ਼ਾ ਪ੍ਰਫਾਰਮੇ ਅਨੁਸਾਰ 54/55 ਕੰਮਾਂ ਨੂੰ ਪੱਕੇ ਤੌਰ ਤੇ ਆਸ਼ਾ ਦੇ ਤਬੀਅਤ ਦੀ ਤਰ੍ਹਾਂ ਗਲ ਵਿਚ ਮੜ ਦਿੱਤਾ ਗਿਆ ਹੈ। ਕੰਮ ਕਰ ਵੀ ਰਹੀਆਂ ਹਨ ਤੇ ਕਰਨਾ ਵੀ ਪੈਣਾ ਹੈ। ਕੌਣ ਸੁਣੇਗਾ ਆਸ਼ਾ ਵਰਕਰਾਂ ਦੀ ਪੁਕਾਰ ਨਿਗੁਣੇ ਇੰਨਸੈਟਿਵ ਤੇ ਪਰਿਵਾਰਾਂ ਦਾ ਪਾਲਣਾ ਬੜਾ ਮੁਸ਼ਕਲ ਹੋ ਗਿਆ ਹੈ। ਇਹ ਸਾਰੀਆਂ ਮੰਗਾਂ ਮੁਸ਼ਕਿਲਾਂ ਦੀ ਸੁਣਵਾਈ ਨਾ ਹੋਣ ਕਾਰਨ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਦੇ ਦਫ਼ਤਰਾਂ ਨੂੰ 25 ਅਗਸਤ ਤੋਂ 31 ਅਗਸਤ ਤੱਕ ਪੂਰਨ ਤੌਰ ’ਤੇ ਸਿਹਤ ਵਿਭਾਗ ਦੇ ਸਾਰੇ ਕੰਮਾਂ ਦਾ ਬਾਈਕਾਟ ਕਰਨ ਨੋਟਿਸ ਦਿੱਤਾ ਜਾ ਰਿਹਾ ਹੈ। ਸਾਰੀਆਂ ਮੰਗਾਂ ਮੁਸ਼ਕਿਲਾਂ ਲਈ ਜਾਂ ਤਾਂ ਪੰਜਾਬ ਸਰਕਾਰ ਟੇਬਲਟਾਕ ਕਰੇ ਨਹੀਂ ਤਾਂ ਫਿਰ ਆਰ ਪਾਰ ਦੇ ਸੰਘਰਸ਼ ਸ਼ੁਰੂ ਕੀਤੇ ਜਾਣਗੇ। ਇਸ ਦੇ ਸਿੱਟਿਆਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

Posted inਬਰਨਾਲਾ