ਹੰਡਿਆਇਆ, 25 ਅਗਸਤ (ਰਵਿੰਦਰ ਸ਼ਰਮਾ)- ਬੀਤੀ ਰਾਤ ਕਸਬਾ ਹੰਡਿਆਇਆ ਵਿਖੇ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਵਿਧਵਾ ਗੁਰਮੀਤ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਘਰ ਦੇ ਵਰਾਂਡੇ ਵਿੱਚ ਸੁੱਤੇ ਪਏ ਸਨ। ਜਦੋਂ ਰਾਤ ਨੂੰ ਅਚਾਨਕ ਖੜਕਾ ਹੋਇਆ ਤਾਂ ਉਹਨਾਂ ਦੇਖਿਆ ਕਿ ਮੀਹ ਨਾਲ ਉਹਨਾਂ ਦੇ ਕਮਰੇ ਦੀ ਛੱਤ ਗਿਰ ਗਈ ਅਤੇ ਨਾਲ ਲੱਗਦੇ ਕਮਰੇ ਵਿੱਚ ਤਰੇੜਾਂ ਆ ਗਈਆਂ।ਉਹਨਾਂ ਦੱਸਿਆ ਕਿ ਕਮਰੇ ਵਿੱਚ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ ਹੈ। ਉਹਨਾਂ ਪ੍ਰਸ਼ਾਸਨ ਅਤੇ ਲੋਕ ਭਲਾਈ ਸੰਸਥਾਵਾਂ ਅੱਗੇ ਮਦਦ ਲਈ ਗੁਹਾਰ ਲਗਾਈ।

Posted inਬਰਨਾਲਾ