Posted inChandigarh Punjab ਅੱਜ ਚੰਡੀਗੜ੍ਹ ਜਾਣ ਵਾਲੇ ਰਹਿਣ ਸਾਵਧਾਨ Posted by overwhelmpharma@yahoo.co.in March 5, 2025No Comments ਐੱਸ.ਏ.ਐੱਸ. ਨਗਰ /ਚੰਡੀਗੜ੍ਹ, 5 ਮਾਰਚ (ਰਵਿੰਦਰ ਸ਼ਰਮਾ) : ਸੰਯੁਕਤ ਕਿਸਾਨ ਮੋਰਚੇ ਦੇ 5 ਮਾਰਚ ਨੂੰ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਕਰਨ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਵੀ ਸੁਰੱਖਿਆ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਸ਼ਹਿਰ ਵਿਚ ਦਾਖ਼ਲ ਹੋਣ ਵਾਲੇ 12 ਮੁੱਖ ਰਸਤਿਆਂ ਨੂੰ ਡਾਇਵਰਟ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 5 ਮਾਰਚ ਨੂੰ ਜਾਰੀ ਰੂਟ ਪਲਾਨ ਦੇ ਅਨੁਸਾਰ ਹੀ ਸਫਰ ਕਰਨ। ਪੰਜਾਬ ਪੁਲਿਸ ਨਾਲ ਸੰਪਰਕ ’ਚ ਰਹਿੰਦੇ ਹੋਏ ਚੰਡੀਗੜ੍ਹ ਦੇ ਸੀਨੀਅਰ ਪੁਲਿਸ ਅਧਿਕਾਰੀ ਇਹ ਯਕੀਨੀ ਬਣਾ ਰਹੇ ਹਨ ਕਿ ਕਿਸਾਨ ਚੰਡੀਗੜ੍ਹ ’ਚ ਦਾਖਲ ਨਾ ਹੋਣ। ਚੰਡੀਗੜ੍ਹ ਦੇ ਕਈ ਰਸਤਿਆਂ ’ਤੇ ਪੁਲਿਸ ਬਲ ਤਾਇਨਾਤ ਹਨ, ਤਾਂ ਜੋ ਕਿਸਾਨ ਆਪਣੇ ਨਿੱਜੀ ਵਾਹਨਾਂ ਰਾਹੀਂ ਸ਼ਹਿਰ ’ਚ ਦਾਖ਼ਲ ਨਾ ਹੋ ਸਕਣ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਟਰੈਕਟਰ-ਟਰਾਲੀਆਂ ਸਮੇਤ ਚੰਡੀਗੜ੍ਹ ਵੱਲ ਕੂਚ ਕਰਨਗੇ। ਇਸ ਸਥਿਤੀ ਨੂੰ ਦੇਖਦੇ ਹੋਏ ਸ਼ਹਿਰ ’ਚ 2500 ਪੁਲਿਸ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਸ ’ਚ 1200 ਸਿਪਾਹੀ, ਐੱਸ.ਐੱਚ.ਓਜ਼ ਤੇ ਡੀ.ਐੱਸ.ਪੀਜ਼ ਵੀ ਸ਼ਾਮਲ ਹਨ। – ਵੱਖ-ਵੱਖ ਮੁੱਖ ਪੁਆਇੰਟਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਮੁੱਖ ਪੁਆਇੰਟਾਂ ’ਤੇ ਜਿਵੇਂ ਕਿ ਜ਼ੀਰਕਪੁਰ ਬੈਰੀਅਰ, ਫੈਦਾ ਬੈਰੀਅਰ, ਮਟੌਰ ਬੈਰੀਅਰ, ਕਜਹੇੜੀ ਚੌਕ, ਬਡਹੇੜੀ ਬੈਰੀਅਰ, ਪਲਸੋਰਾ ਬੈਰੀਅਰ, ਨਵਾਂ ਗਾਓਂ ਬੈਰੀਅਰ ਅਤੇ ਮੁੱਲਾਂਪੁਰ ਬੈਰੀਅਰ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਕਿਸਾਨਾਂ ਅਤੇ ਪੁਲਿਸ ਦਰਮਿਆਨ ਇਸ ਟਕਰਾਅ ਦਾ ਨਤੀਜਾ ਅੱਜ ਸਾਹਮਣੇ ਆਵੇਗਾ, ਜਦੋਂ ਦੋਵਾਂ ਪਾਸਿਆਂ ਦੀ ਤਿਆਰੀਆਂ ਦੀ ਪਰਖ ਹੋਵੇਗੀ। Post navigation Previous Post ਅੱਜ ਕਿਸਾਨਾਂ ਦੇ ਚੰਡੀਗੜ੍ਹ ਕੂਚ ਤੋਂ ਪਹਿਲਾਂ ਪੁਲਿਸ ਅਲਰਟ, ਸਾਰੇ ਬਾਰਡਰ ਸੀਲNext Postਵੱਡੀ ਗਿਣਤੀ ’ਚ ਕਿਸਾਨ ਬਡਬਰ ਟੋਲ ਪਲਾਜ਼ਾ ’ਤੇ ਰੋਕੇ, ਉੱਥੇ ਹੀ ਲਗਾਇਆ ਪੱਕਾ ਮੋਰਚਾ