Posted inBathinda ਬਠਿੰਡਾ ਪਹੁੰਚੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੰਜਾਬ ਦੇ ਰਾਜਪਾਲ ਤੇ ਖੇਤੀਬਾੜੀ ਮੰਤਰੀ ਵੀ ਮੌਜੂਦ Posted by overwhelmpharma@yahoo.co.in March 11, 2025No Comments ਬਠਿੰਡਾ, 11 ਮਾਰਚ (ਰਵਿੰਦਰ ਸ਼ਰਮਾ) : ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਠਿੰਡਾ ਪਹੁੰਚ ਗਏ ਹਨ। ਉਹ ਪੰਜਾਬ ਸੈਂਟਰਲ ਯੂਨੀਵਰਸਿਟੀ ਪਹੁੰਚੇ ਹਨ। ਉਹ 1031 ਲੋਕਾਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਦ੍ਰੋਪਦੀ ਮੁਰਮੂ ਜੀ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਚਾਂਸਲਰ ਸਟੇਜ ‘ਤੇ ਪਹੁੰਚ ਚੁੱਕੇ ਹਨ। ਅਨੁਪਮ ਖੇਰ ਸਮਾਗਮ ਵਿਚ ਨਹੀਂ ਪਹੁੰਚੇ। ਰਾਸ਼ਟਰਪਤੀ ਦੇ ਸਵਾਗਤ ਲਈ ਅਕਾਦਮਿਕ ਜਲਸਾ ਕੱਢਿਆ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਗੀਤ ਦਾ ਵੀ ਗਾਇਨ ਕੀਤਾ ਗਿਆ। ਦੱਸ ਦੇਈਏ ਕਿ ਇਸ ਯੂਨੀਵਰਸਿਟੀ ਵਿਚ ਰਾਸ਼ਟਰੀ ਸਿੱਖਿਆ ਨੀਤੀ ਇੱਥੇ ਲਾਗੂ ਹੈ। ਵਾਈਸ ਚਾਂਸਲਰ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਵਾਗਤੀ ਭਾਸ਼ਣ ਸਮਾਪਤ ਹੋ ਗਿਆ। ਰਾਸ਼ਟਰਪਤੀ ਦਾ ਉਨ੍ਹਾਂ ਦੇ ਆਉਣ ’ਤੇ ਵਾਈਸ ਚਾਂਸਲਰ ਵੱਲੋਂ ਸਵਾਗਤ ਕੀਤਾ। Post navigation Previous Post ਐੱਸ.ਕੇ.ਐੱਮ. ਦੇ ਸੱਦੇ ’ਤੇ ਕਿਸਾਨਾਂ ਘੇਰੀ ਵਿਧਾਇਕ ਕੁਲਵੰਤ ਪੰਡੋਰੀ ਦੀ ਕੋਠੀNext Postਕੁਲਚੇ ਬਣਾਉਣ ਵਾਲੇ ਦਾ ਚੰਦ ਪੈਸਿਆਂ ਲਈ ਕਤਲ, ਕੂੜੇ ਦੇ ਡੰਪ ਨੇੜਿਓਂ ਮਿਲੀ ਲਾਸ਼