Posted inਬਰਨਾਲਾ ਬਰਨਾਲਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੈਕਿੰਗ Posted by overwhelmpharma@yahoo.co.in Mar 12, 2025 ਬਰਨਾਲਾ, 12 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਫੂਡ ਐਂਡ ਡਰੱਗਜ਼ ਐਡਮਿਨਸਟਰੇਸ਼ਨ, ਪੰਜਾਬ ਦੇ ਨਿਰਦੇਸ਼ਾਂ ‘ਤੇ ਡਰੱਗ ਕੰਟਰੋਲ ਅਫ਼ਸਰ ਪਰਨੀਤ ਕੌਰ ਵਲੋਂ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਡਰੱਗਜ਼ ਕੰਟਰੋਲ ਅਫਸਰ, ਬਰਨਾਲਾ ਨੇ ਦੱਸਿਆ ਕਿ ਮੈਡੀਕਲ ਸਟੋਰਾਂ ਮੈਸ ਸ੍ਰੀ ਬਾਲਾ ਜੀ ਮੈਡੀਕਲ, ਮੈਸ ਹਰੇ ਕ੍ਰਿਸ਼ਨਾ ਫਰਮਾਸੂਟੀਕਲ, ਮੈਸ ਲੀਲਾ ਮੈਡੀਕਲ ਹਾਲ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕੋਈ ਵੀ ਨਸ਼ੀਲੀ ਦਵਾਈ ਪ੍ਰਾਪਤ ਨਹੀ ਹੋਈ ਪ੍ਰੰਤੂ ਮੈਸ ਸ੍ਰੀ ਬਾਲਾ ਜੀ ਮੈਡੀਕਲ ਹਾਲ ‘ਚ ਡਰਗਜ਼ ਅਤੇ ਕਾਸਮੈਟਿਕ ਐਕਟ, 1940 ਦੀਆਂ ਧਰਾਵਾਂ ਦੀ ਉਲੰਘਣਾ ਪਾਈ ਗਈ। ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ ਅਤੇ ਡਰਗਜ਼ ਅਤੇ ਕਾਸਮੈਟਿਕ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। Post navigation Previous Post ਯੁੱਧ ਨਸ਼ਿਆਂ ਵਿਰੁੱਧ : ਵਿਧਾਇਕ ਉੱਗੋਕੇ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਦਿੱਤਾ ਸੱਦਾNext Postਪੰਜਾਬ ‘ਚ ਤਿੰਨ ਆਈਏਐੱਸ ਸਣੇ 8 ਅਧਿਕਾਰੀਆਂ ਦੇ ਤਬਾਦਲੇ