Posted inਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ DEO ਸਸਪੈਂਡ Posted by overwhelmpharma@yahoo.co.in Mar 12, 2025 ਚੰਡੀਗੜ੍ਹ, 12 ਮਾਰਚ (ਰਵਿੰਦਰ ਸ਼ਰਮਾ) : ਸਿੱਖਿਆ ਵਿਭਾਗ ਦੇ ਵੱਲੋਂ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਸ ‘ਤੇ ਦੋਸ਼ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਲਗਾਏ ਗਏ ਹਨ। ਸਿੱਖਿਆ ਵਿਭਾਗ ਦੇ ਵੱਲੋਂ ਮੁਅੱਤਲੀ ਦੇ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਹਰਜਿੰਦਰ ਸਿੰਘ ਨੂੰ ਨਵਾਬਡ ਅਧੀਨ ਜਾਰੀ ਹੋਈ ਰਾਸ਼ੀ ਨੂੰ ਸਕੈਂਡਰੀ ਸਕੂਲਾਂ ਨੂੰ ਸਮੇਂ ਸਿਰ ਨਾ ਜਾਰੀ ਕਰਨ ਅਤੇ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਵਰਤਣ ਕਾਰਨ ਸਸਪੈਂਡ ਕੀਤਾ ਗਿਆ ਹੈ। ਸਿੱਖਿਆ ਵਿਭਾਗ ਨੇ ਆਪਣੀ ਜਾਰੀ ਹੁਕਮਾਂ ਦੌਰਾਨ ਇਹ ਵੀ ਕਿਹਾ ਹੈ ਕਿ ਮੁਅੱਤਲੀ ਦੌਰਾਨ ਡੀਈਓ ਹਰਜਿੰਦਰ ਸਿੰਘ ਦਾ ਹੈਡ ਕੁਆਰਟਰ ਦਫ਼ਤਰ ਸਕੂਲ ਐਜੂਕੇਸ਼ਨ ਸਕੈਂਡਰੀ ਪੰਜਾਬ ਹੋਵੇਗਾ। Post navigation Previous Post ਪੰਜਾਬ ‘ਚ ਤਿੰਨ ਆਈਏਐੱਸ ਸਣੇ 8 ਅਧਿਕਾਰੀਆਂ ਦੇ ਤਬਾਦਲੇNext Postਅਕਾਲੀ ਦਲ ਦੀ ਮੈਂਬਰਸ਼ਿਪ ਦੀਆਂ ਕਾਪੀਆਂ ਖੂਹ ’ਚ ਸੁੱਟੀਆਂ