Posted inਬਰਨਾਲਾ ਭਦੌੜ ਦੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ Posted by overwhelmpharma@yahoo.co.in Mar 16, 2025 ਬਰਨਾਲਾ, 17 ਮਾਰਚ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦੀ ਇੱਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 26 ਸਾਲਾਂ ਸੀਮਾ ਰਾਣੀ ਪੁੱਤਰੀ ਰਾਜੂ ਸਿੰਘ ਵਾਸੀ ਭੋਤਨਾ ਹਾਲ ਆਬਾਦ ਡਿੱਗੀ ਵਾਲੀ ਬਸਤੀ ਭਦੌੜ ਵਜੋਂ ਹੋਈ ਹੈ। ਮ੍ਰਿਤਕ ਦੀ ਮਾਤਾ ਕਮਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਸੀਮਾ ਰਾਣੀ ਦਾ ਵਿਆਹ ਮਾਰਚ 2024 ਵਿੱਚ ਸੰਦੀਪ ਕੁਮਾਰ ਵਾਸੀ ਭਦੌੜ ਨਾਲ ਹੋਇਅ ਸੀ। ਪਤੀ ਪਤਨੀ ਦੀ ਆਪਸ ਵਿੱਚ ਤਕਰਾਰ ਰਹਿਣ ਕਾਰਨ ਦੋ ਮਹੀਨਿਆਂ ਤੋਂ ਸੀਮਾ ਰਾਣੀ ਉਸ ਕੋਲ ਹੀ ਰਹਿ ਰਹੀ ਸੀ। ਸੀਮਾ ਰਾਣੀ ਗਰਭਵਤੀ ਸੀ, ਸਰੀਰ ਵਿੱਚ ਖੂਨ ਦੀ ਘਾਟ ਸੀ। ਜਿਸ ਦੀ ਪੇਕੇ ਘਰ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਲੜਕੀ ਦੀ ਮੌਤ ਗੈਰ ਕੁਦਰਤੀ ਸਰੀਰਕ ਸਬੰਧਾਂ ਕਾਰਨ ਹੋਈ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਵਿਜੇ ਪਾਲ ਨੇ ਦੱਸਿਆ ਕਿ ਮ੍ਰਿਤਕ ਸੀਮਾ ਰਾਣੀ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭੇਜੀ ਗਈ ਹੈ। ਇਸ ਮਾਮਲੇ ’ਚ ਪੁਲਿਸ ਵਲੋਂ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦ ਇਸ ਸਬੰਧੀ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਜੇਕਰ ਕੁਝ ਵੀ ਸ਼ੱਕੀ ਜਾਪਿਆ ਤਾਂ ਜਾਂਚ ਲਈ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ। Post navigation Previous Post 6 ਸਾਲ ਦੀ ਬੱਚੀ ਨਾਲ ਛੇੜਛਾੜ ਕਰ ਰਹੇ ਵਿਅਕਤੀ ਨੂੰ ਖੰਭੇ ਨਾਲ ਬੰਨ੍ਹ ਕੇ ਕੀਤੀ ਕੁੱਟਮਾਰNext Postਡਰਾਈਵਰ ਨੂੰ ਨੀਂਦ ਆਉਣ ਕਾਰਨ ਬੱਸ ਪਲਟੀ, 25 ਯਾਤਰੀ ਜ਼ਖਮੀ