Posted inਸਿਹਤ ਬਰਨਾਲਾ ਸੀ ਐਚ ਸੀ ਮਹਿਲ ਕਲਾਂ ਵਿਖੇ ਵਿਸ਼ਵ ਮੌਖਿਕ ਸਿਹਤ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ Posted by overwhelmpharma@yahoo.co.in Mar 20, 2025 ਬਰਨਾਲਾ/ਮਹਿਲ ਕਲਾਂ, 20 ਮਾਰਚ (ਰਵਿੰਦਰ ਸ਼ਰਮਾ) : ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਵੰਦਨਾ ਭਾਂਬਰੀ ਅਤੇ ਐਸ ਐਸ ਓ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਸੀ ਐਚ ਸੀ ਮਹਿਲ ਕਲਾਂ ਵਿਖੇ ਵਿਸ਼ਵ ਮੌਖਿਕ ਸਿਹਤ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਮੂੰਹ, ਦੰਦਾਂ, ਮਸੂੜਿਆਂ ਅਤੇ ਜੀਭ ਦੀ ਸਿਹਤ ਬਾਰੇ ਪੇ੍ਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੂੰਹ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਕੁਝ ਗਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਦਿਨ ਵਿੱਚ ਦੋ ਵਾਰ ਨਰਮ ਬੁਰਸ਼ ਨਾਲ ਦੰਦਾਂ ਨੂੰ ਸਾਫ਼ ਕਰਨਾ, ਹਫ਼ਤੇ ਵਿੱਚ ਇੱਕ ਵਾਰ ਫਲਾਸਿੰਗ ਕਰਨਾ, ਸ਼ੂਗਰ ਅਤੇ ਪੋ੍ਸੈਸਡ ਭੋਜਨ ਤੋਂ ਦੂਰ ਰਹਿਣਾ, ਤੰਬਾਕੂ ਪਦਾਰਥਾਂ ਦੇ ਸੇਵਨ ਤੋਂ ਦੂਰ ਰਹਿਣਾ, ਤਾਜ਼ਾ ਅਤੇ ਅਸਾਨੀ ਨਾਲ ਪਚਣ ਵਾਲਾ ਭੋਜਨ ਖਾਣਾ ਅਤੇ ਸਾਲ ਵਿੱਚ ਇੱਕ ਵਾਰ ਡਾਕਟਰ ਕੋਲੋਂ ਮੂੰਹ ਅਤੇ ਦੰਦਾਂ ਦੀ ਜਾਂਚ ਕਰਵਾਉਣਾ ਆਦਿ। ਇਸ ਮੌਕੇ ਬੀਈਈ ਸ਼ਿਵਾਨੀ ਨੇ ਦੱਸਿਆ ਅੱਜ ਦੇ ਇਸ ਦਿਨ ਦਾ ਥੀਮ ਹੈ- ‘ਇੱਕ ਖੁਸ਼ਨੁਮਾ ਮੂੰਹ, ਇੱਕ ਖੁਸ਼ਨੁਮਾ ਦਿਮਾਗ’ ਭਾਵ ਮੌਖਿਕ ਸਿਹਤ ਵਧੀਆ ਹੋਣ ਨਾਲ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਐਲ ਐਚ ਵੀ ਹਰਪਾਲ ਕੌਰ, ਏ ਐਨ ਐਮ ਵਿਨੋਦ ਰਾਣੀ, ਜਸਵੀਰ ਕੌਰ, ਕੁਲਦੀਪ ਕੌਰ, ਮੇਲ ਵਰਕਰ ਬੂਟਾ ਸਿੰਘ ਅਤੇ ਨਰਸਿੰਗ ਦੀਆਂ ਵਿਦਿਆਰਥਣਾਂ ਹਾਜ਼ਰ ਸਨ। Post navigation Previous Post ਲੜਕੀਆਂ ਵਾਸਤੇ ਕਮਿਸ਼ਨਡ ਅਫ਼ਸਰ ਵਜੋਂ ਕਰੀਅਰ ਸ਼ੁਰੂ ਕਰਨ ਲਈ ਸੁਨਹਿਰੀ ਮੌਕਾ : ਡਿਪਟੀ ਕਮਿਸ਼ਨਰNext Postਵਿਸ਼ਵ ਮੌਖਿਕ ਸਿਹਤ ਦਿਵਸ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ