Posted inਚੰਡੀਗੜ੍ਹ ਉਗਰਾਹਾਂ ਗਰੁੱਪ ਨੇ ਚੰਡੀਗੜ੍ਹ ਵਿਖੇ ਸਰਕਾਰ ਨਾਲ ਹੋ ਰਹੀ ਮੀਟਿੰਗ ਤੋਂ ਕੀਤਾ ਕਿਨਾਰਾ Posted by overwhelmpharma@yahoo.co.in Mar 21, 2025 ਚੰਡੀਗੜ੍ਹ, 21 ਮਾਰਚ (ਰਵਿੰਦਰ ਸ਼ਰਮਾ) : ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਜਬਰੀ ਉਠਾਉਣ ਕਾਰਨ ਕਿਸਾਨ ਪੰਜਾਬ ਸਰਕਾਰ ਤੋਂ ਨਾਰਾਜ਼ ਹਨ। ਪੰਜਾਬ ਸਰਕਾਰ ਨੇ ਅੱਜ ਸ਼ਾਮ 7 ਵਜੇ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਪੰਜਾਬ ਇਕਾਈ ਦੀ ਮੀਟਿੰਗ ਸੱਦੀ ਹੈ।ਪਰ, ਬੀਕੇਯੂ ਉਗਰਾਹਾਂ ਨੇ ਇਸ ਦਾ ਬਾਈਕਾਟ ਕੀਤਾ ਹੈ। ਜਥੇਬੰਦੀ ਦੇ ਮੁਖੀ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਸ਼ੰਭੂ-ਖਨੌਰੀ ਸਰਹੱਦ ਤੋਂ ਕਿੰਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਉਹ ਕਿੱਥੇ ਹਨ। ਅਜਿਹੀ ਸਥਿਤੀ ਵਿੱਚ ਅਸੀਂ ਮੀਟਿੰਗ ਨਹੀਂ ਕਰ ਸਕਦੇ। ਐਸ.ਕੇ. ਐਮ ਵੱਲੋਂ ਅਜੇ ਕੋਈ ਫੈਸਲਾ ਲੈਣਾ ਬਾਕੀ ਹੈ। Post navigation Previous Post ਹੈਰਾਨ ਕਰ ਦੇਣਗੀਆਂ ਮੁਸਕਾਨ ਦੇ ਪਿਤਾ ਦੀਆਂ ਗੱਲਾਂ : ਮੇਰੀ ਧੀ ਨੂੰ ਲਾਈਵ ‘ਸਜ਼ਾ-ਏ-ਮੌਤ’ ਹੋਵੇ…Next Postਬਿਜਲੀ ਮੁਰੰਮਤ ਦੌਰਾਨ ਲਾਈਨਮੈਨ ਨੂੰ ਲੱਗਿਆ ਕਰੰਟ, ਮੌਤ