Bank Strike : ਕਲ੍ਹ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ; ਮੁਲਾਜ਼ਮਾਂ ਨੇ ਕੀਤਾ ਹੜਤਾਲ ਦਾ ਐਲਾਨ

ਨਵੀਂ ਦਿੱਲੀ, 21 ਮਾਰਚ (ਰਵਿੰਦਰ ਸ਼ਰਮਾ) : 22 ਮਾਰਚ ਯਾਨੀ ਸ਼ਨਿਚਰਵਾਰ ਤੋਂ ਬੈਂਕ ਲਗਾਤਾਰ 4 ਦਿਨ ਬੰਦ ਰਹਿਣਗੇ। ਦੋ ਦਿਨ ਬੈਂਕਾਂ ਦੀ ਹੜਤਾਲ ਰਹੇਗੀ। ਵੀਕਐਂਡ ਦੇ ਨਾਲ-ਨਾਲ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣਗੇ। ਦਰਅਸਲ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ 24 ਅਤੇ 25 ਮਾਰਚ ਨੂੰ ਦੋ ਦਿਨਾਂ ਦੀ ਦੇਸ਼-ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਬੈਂਕਾਂ ਦੀ ਹੜਤਾਲ ਕਾਰਨ ਦੇਸ਼ ਭਰ ਵਿਚ ਸਰਕਾਰੀ ਤੇ ਨਿੱਜੀ ਦੋਵੇਂ ਬੈਂਕਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹਾਲਾਂਕਿ ਬੈਂਕਾਂ ਦੀਆਂ ਆਨਲਾਈਨ ਸੇਵਾਵਾਂ ਜਾਰੀ ਰਹਿਣਗੀਆਂ। ਬੈਂਕ ਬ੍ਰਾਂਚ ਦੇ ਕੰਮਕਾਜ ਵਿਚ ਰੁਕਾਵਟ ਆ ਸਕਦੀ ਹੈ।

ਬੈਂਕ ਹੜਤਾਲ

ਭਾਰਤੀ ਬੈਂਕਾਂ ਦੇ ਸੰਗਠਨ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਨੇ 24 ਅਤੇ 25 ਮਾਰਚ ਨੂੰ ਦੇਸ਼ ਭਰ ਵਿਚ ਬੈਂਕ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਨਾਲ ਐਸਬੀਆਈ, ਬੀਓਬੀ, ਪੀਐਨਬੀ ਦੇ ਨਾਲ ਹੀ ਆਈਸੀਆਈਸੀਆਈ ਤੇ ਐਚਡੀਐਫਸੀ ਵਰਗੇ ਸਰਕਾਰੀ ਅਤੇ ਨਿੱਜੀ ਬੈਂਕਾਂ ‘ਚ ਕੰਮਕਾਜ ਬੰਦ ਰਹੇਗਾ। ਹਾਲਾਂਕਿ ਬੈਂਕਾਂ ਨੇ ਇਸ ਹੜਤਾਲ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਇਸ ਹੜਤਾਲ ਕਾਰਨ ਸਰਕਾਰੀ, ਨਿੱਜੀ ਅਤੇ ਪਿੰਡਾਂ ਦੇ ਬੈਂਕਾਂ ਵਿਚ ਕੰਮਕਾਜ ਪ੍ਰਭਾਵਿਤ ਰਹੇਗਾ।

ਬੈਂਕਾਂ ‘ਚ ਕਦੋਂ-ਕਦੋਂ ਕੰਮ ਪ੍ਰਭਾਵਿਤ ਰਹੇਗਾ?

22 ਮਾਰਚ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਜਿਸ ਕਰਕੇ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

23 ਮਾਰਚ ਨੂੰ ਐਤਵਾਰ ਹੈ, ਜਿਸ ਕਰਕੇ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

24 ਮਾਰਚ ਨੂੰ ਹੜਤਾਲ ਦੇ ਕਾਰਨ ਬੈਂਕਾਂ ‘ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।

25 ਮਾਰਚ ਨੂੰ ਹੜਤਾਲ ਦੇ ਕਾਰਨ ਬੈਂਕ ਬੰਦ ਰਹਿ ਸਕਦੇ ਹਨ।

Leave a Comment

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.