Posted inSAS Nagar ਪੰਜਾਬ ਸਕੂਲ ਸਿੱਖਿਆ ਬੋਰਡ ਆਪਣਿਆਂ ‘ਤੇ ਮਿਹਰਬਾਨ, FIR ਜਾਰੀ ਹੋਣ ‘ਤੇ ਵੀ ਮੁਲਾਜ਼ਮ ਦੇ ਰਿਹਾ ਡਿਊਟੀ Posted by overwhelmpharma@yahoo.co.in Mar 22, 2025 ਐੱਸਏਐੱਸ ਨਗਰ, 22 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਸਕੂਲ ਸਿੱਖਿਆ ਬੋਰਡ ਆਪਣੇ ਮੁਲਜ਼ਮਾਂ ‘ਤੇ ਪੂਰੀ ਤਰਾਂ ਮਿਹਰਬਾਨ ਲੱਗ ਰਿਹਾ ਹੈ। 8 ਮਾਰਚ, 2025 ਨੂੰ ਬੋਰਡ ਦੇ ਮੁਲਾਜ਼ਮ ਖ਼ਿਲਾਫ਼ ਐਫਆਈਆਰ ਦਰਜ ਹੋਣ ‘ਤੇ ਵੀ ਮੁਲਾਜ਼ਮ ਡਿਊਟੀ ਦੇ ਰਿਹਾ ਹੈ। ਆਮ ਤੌਰ ‘ਤੇ ਕਿਸੇ ਵੀ ਸਰਕਾਰੀ ਮੁਲਾਜ਼ਮ ਖ਼ਿਲਾਫ਼ ਐਫਆਈਆਰ ਹੋਣ ਦੀ ਸੂਰਤ ਵਿਚ ਉਸ ਨੂੰ ਸਸਪੈਂਡ ਕਰ ਦਿਤਾ ਜਾਂਦਾ ਹੈ। ਇਹ ਮਾਮਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ‘ਤੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਦੇ ਇੱਕ ਵੱਡੇ ਘਪਲੇ ਨਾਲ ਜੁੜਿਆ ਹੋਇਆ ਹੈ। ਜਿਸ ਵਿਚ ਜਾਅਲੀ ਸਰਟੀਫਿਕੇਟ ਤਿਆਰ ਕਰਨ ਦੇ ਮਾਮਲੇ ਵਿਚ ਚਾਰ ਵਿਅਕਤੀਆਂ ਖ਼ਿਲਾਫ਼ ਆਈਪੀਸੀ. ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਹੋਈ ਸੀ। ਪਰ ਬੋਰਡ ਦਾ ਮੁਲਾਜ਼ਮ ਅਵਨਿੰਦਰ ਪਾਲ ਸਿੰਘ ਹਾਲੇ ਵੀ ਡਿਊਟੀ ਤੇ ਤੈਨਾਤ ਹੈ ਅਤੇ ਉਹ ਲਗਾਤਾਰ ਡਿਊਟੀ ਦੇ ਰਿਹਾ ਹੈ। ਸੂਤਰਾਂ ਮੁਤਾਬਿਕ ਇਸ ਮਾਮਲੇ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਕ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੈ। ਪੰਜਾਬ ਸਕੂਲ ਸਿੱਖਿਆਂ ਬੋਰਡ ਵੱਲੋਂ ਹੀ ਇਸ ਮਾਮਲੇ ਦੀ ਸ਼ਿਕਾਇਤ ਕਰਦੇ ਹੋਏ ਗੰਭੀਰਤਾ ਨਾਲ ਜਾਂਚ ਕਰਨ ਲਈ ਐੱਸਐੱਸਪੀ ਮੋਹਾਲੀ ਨੂੰ ਇਕ ਚਿੱਠੀ ਵੀ ਲਿਖੀ ਗਈ ਸੀ। ਇਹ ਹੈ ਮਾਮਲਾਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂ ‘ਤੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਦਾ ਇੱਕ ਵੱਡਾ ਘਪਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਬੋਰਡ ਦੇ ਸਹਾਇਕ ਸਕੱਤਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਬੋਰਡ ਦੇ ਮੁਲਾਜ਼ਮ ਅਵਨਿੰਦਰ ਪਾਲ ਸਿੰਘ ਸਮੇਤ ਕੁੱਲ ਚਾਰ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 420, 465, 466, 467, 468, 471 ਅਤੇ 120 ਤਹਿਤ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਅਨੁਸਾਰ, ਪੰਜਾਬ ਫਾਰਮੇਸੀ ਕੌਂਸਲ ਵੱਲੋਂ ਸਿੱਖਿਆ ਬੋਰਡ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਸੀ, ਜਿਸ ਵਿਚ 2023 ਵਿਚ ਦੋ ਉਮੀਦਵਾਰਾਂ ਅਜੇ ਕੁਮਾਰ ਅਤੇ ਕੁਲਦੀਪ ਸਿੰਘ ਦੇ ਸਰਟੀਫਿਕੇਟ ਵੈਰੀਫਾਈ ਕਰਨ ਲਈ ਬੋਰਡ ਦਫ਼ਤਰ ਭੇਜੇ ਗਏ ਸਨ। ਪਹਿਲੀ ਵਾਰ ਦੀ ਪੜਤਾਲ ਵਿਚ ਇਹ ਸਰਟੀਫਿਕੇਟ ਸਹੀ ਦੱਸੇ ਗਏ ਸਨ, ਪਰ ਦੂਜੀ ਵਾਰ ਦੀ ਰਿਪੋਰਟ ਵਿਚ ਇਹ ਜਾਅਲੀ ਪਾਏ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵੈਰੀਫਿਕੇਸ਼ਨ ਸ਼ਾਖਾ ਵਿਚ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਸੀ। ਦੋ ਸਹਾਇਕਾਂ ਵੱਲੋਂ ਵੈਰੀਫਿਕੇਸ਼ਨ ਲਈ ਦਸਤੀ ਤਰੀਕੇ ਨਾਲ ਸਰਟੀਫਿਕੇਟ ਪ੍ਰਾਪਤ ਕੀਤੇ ਗਏ ਸਨ, ਜੋ ਵੈਰੀਫਿਕੇਸ਼ਨ ਸ਼ਾਖਾ ਦੇ ਰਜਿਸਟਰ ਵਿਚ ਦਰਜ ਹੀ ਨਹੀਂ ਸਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਕਿਸ਼ਨ ਸਿੰਘ ਨੇ ਅਜੇ ਕੁਮਾਰ ਨੂੰ 65 ਹਜ਼ਾਰ ਰੁਪਏ ਲੈ ਕੇ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਦਿੱਤਾ ਸੀ। ਕਿਸ਼ਨ ਸਿੰਘ ਨੇ ਕਬੂਲਿਆ ਕਿ ਉਸ ਨੇ ਇਸ ਕੰਮ ਨੂੰ ਬੋਰਡ ਦੇ ਇੱਕ ਮੁਲਾਜ਼ਮ ਦੀ ਮਦਦ ਨਾਲ ਅੰਜਾਮ ਦਿੱਤਾ ਸੀ, ਜੋ ਦਿਹਾੜੀਦਾਰ ਦੇ ਤੌਰ ‘ਤੇ ਕੰਮ ਕਰਦਾ ਸੀ। ਜਾਂਚ ਇਸ ਦੌਰਾਨ ਪੁਲਿਸ ਨੇ ਫ਼ੋਨ ਰਿਕਾਰਡ ਦੀ ਪੜਤਾਲ ਕਰਦਿਆਂ ਪਤਾ ਲਗਾਇਆ ਕਿ ਕਿਸ਼ਨ ਸਿੰਘ ਨੇ ਬੋਰਡ ਦੇ ਮੁਲਾਜ਼ਮ ਨਾਲ ਕਈ ਵਾਰ ਫ਼ੋਨ ਰਾਹੀਂ ਸੰਪਰਕ ਕੀਤਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਅਜੇ ਕੁਮਾਰ ਅਤੇ ਕੁਲਦੀਪ ਸਿੰਘ ਨੇ ਆਪਣਾ ਬਾਰ੍ਹਵੀਂ ਮੈਡੀਕਲ ਦਾ ਜਾਅਲੀ ਸਰਟੀਫਿਕੇਟ ਕਿਸ਼ਨ ਸਿੰਘ ਰਾਹੀਂ ਤਿਆਰ ਕਰਵਾਇਆ ਸੀ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ, ਅਤੇ ਹੋਰ ਲੋਕਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਘਪਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਉਣ ਦਾ ਫ਼ੈਸਲਾ ਕੀਤਾ ਹੈ। ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ ਇਸ ਸਬੰਧੀ ਜਾਂਚ ਅਧਿਕਾਰੀ ਏਐੱਸਆਈ ਭੁਪਿੰਦਰ ਸਿੰਘ ਨਾਲ ਸੰਪਰਕ ਕਰਨ ਨੇ ਉਨ੍ਹਾਂ ਦੱਸਿਆਂ ਕਿ ਇਨਾ ਚਾਰ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਚੁੱਕਾ ਹੈ। ਇਸ ਤੋਂ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪੁਲਿਸ ਇਸ ਘਪਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਮੁਲਾਜ਼ਮਾਂ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਉਣ ਦੀ ਕਾਰਵਾਈ ਕਰ ਰਹੀ ਹੈ। Post navigation Previous Post ਜ਼ੀਰਕਪੁਰ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਐਨਕਾਊਂਟਰ ਦੌਰਾਨ ਬਦਮਾਸ਼ ਲਵੀਸ਼ ਗਰੋਵਰ ਗ੍ਰਿਫਤਾਰ, ਕਈ ਹਥਿਆਰ ਬਰਾਮਦNext Postਕਰਨਲ ਬਾਠ ਦੇ ਬਿਆਨ ‘ਤੇ ਦਰਜ ਹੋਈ ਨਵੀਂ ਐਫਆਈਆਰ, ਨਿਰਪੱਖ ਜਾਂਚ ਲਈ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ