Posted inਚੰਡੀਗੜ੍ਹ ਪੰਜਾਬ ਸਰਕਾਰ ਦੇ AG ਗੁਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ, ਨਵੇਂ ਐਡਵੋਕੇਟ ਜਨਰਲ ਦਾ ਐਲਾਨ ਜਲਦ Posted by overwhelmpharma@yahoo.co.in Mar 30, 2025 ਚੰਡੀਗੜ੍ਹ, 30 ਮਾਰਚ (ਰਵਿੰਦਰ ਸ਼ਰਮਾ) : ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਐਡਵੋਕੇਟ ਜਨਰਲ ਦਾ ਕਾਰਜਕਾਲ 31 ਮਾਰਚ ਤੱਕ ਦਾ ਸੀ, ਇਸ ਲਈ ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ। ਇਕ ਦੋ ਦਿਨਾਂ ’ਚ ਉਨ੍ਹਾਂ ਦਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਮਨਜ਼ੂਰ ਕਰ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਭੇਜ ਦੇਣਗੇ। ਇਹ ਵੀ ਸੂਚਨਾ ਹੈ ਕਿ ਨਵੇਂ ਏਜੀ ਦਾ ਐਲਾਨ ਵੀ ਮੰਗਲਵਾਰ ਤੱਕ ਕੀਤਾ ਜਾ ਸਕਦਾ ਹੈ। Post navigation Previous Post ਪ੍ਰੇਮਿਕਾ ਨਾਲ ਫ਼ੋਨ ’ਤੇ ਗੱਲ ਕਰ ਰਹੇ ਮੁੰਡੇ ਨੇ ਲੜਾਈ ਹੋਣ ’ਤੇ ਕੀਤੀ ਖੁਦਕੁਸ਼ੀNext Postਸਕੂਟਰੀ ਸਵਾਰ ਮਾਂ-ਧੀ ਨਾਲ ਵਾਪਰਿਆ ਭਿਆਨਕ ਹਾਦਸਾ, ਦੋਵਾਂ ਦੀ ਮੌਕੇ ’ਤੇ ਮੌਤ