Posted inਬਰਨਾਲਾ ਵਿਜੇ ਕੁਮਾਰ ਭਦੌੜ ਬਣੇ ਅਗਰਵਾਲ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ Posted by overwhelmpharma@yahoo.co.in Mar 31, 2025 ਬਰਨਾਲਾ, 31 ਮਾਰਚ (ਰਵਿੰਦਰ ਸ਼ਰਮਾ) : ਸਥਾਨਕ ਰੇਡੀਐਂਟ ਪਲਾਜ਼ਾ ਹੋਟਲ ਵਿਖੇ ਜ਼ਿਲ੍ਹਾ ਬਰਨਾਲਾ ਦੇ ਅਗਰਵਾਲ ਭਾਈਚਾਰੇ ਦੀ ਮੀਟਿੰਗ ਹੋਈ। ਇਸ ਦੌਰਾਨ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਜਨਰਲ ਸਕੱਤਰ ਸੁਰੇਸ਼ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਪ੍ਰਸਿੱਧ ਸਮਾਜ ਸੇਵੀ ਤੇ ਬਹੁਤ ਸਾਰੀਆਂ ਸੰਸਥਾਵਾਂ ’ਚ ਮੋਹਰੀ ਵਜੋਂ ਪ੍ਰਤੀਨਿਧਤਾ ਕਰਨ ਵਾਲੇ ਵਿਜੈ ਕੁਮਾਰ ਭਦੌੜ ਨੂੰ ਸਰਬਸੰਮਤੀ ਨਾਲ ਅਗਰਵਾਲ ਸਭਾ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਵਿਜੈ ਭਦੌੜ ਨੇ ਜਿੱਥੇ ਪੰਜਾਬ ਪ੍ਰਧਾਨ ਸਰੂਪ ਚੰਦ ਸਿੰਗਲਾ ਤੇ ਜ਼ਿਲ੍ਹਾ ਬਰਨਾਲਾ ਦੇ ਸਮੂਹ ਅਗਰਵਾਲ ਭਾਈਚਾਰੇ ਦਾ ਧੰਨਵਾਦ ਕੀਤਾ, ਉੱਥੇ ਭਰੋਸਾ ਦਿੱਤਾ ਕਿ ਅਗਰਵਾਲ ਭਾਈਚਾਰੇ ਦੀ ਬਿਹਤਰੀ ਲਈ ਪੂਰੀ ਮਿਹਨਤ ਤੇ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਸ ਨਿਯੁਕਤੀ ’ਤੇ ਸ਼ਹਿਰ ਬਰਨਾਲਾ ਦੀਆਂ ਵੱਖ-ਵੱਖ ਸੰਸਥਾਵਾਂ ਜਿਨ੍ਹਾਂ ’ਚ ਐਸ.ਡੀ. ਸਭਾ, ਭਗਤ ਮੋਹਨ ਲਾਲ ਸੇਵਾ ਸੰਮਿਤੀ, ਰਾਮਬਾਗ ਸਮਿਤੀ, ਆਸਥਾ ਧਾਮ ਮੰਦਰ ਟਰੱਸਟ, ਮਾਤਾ ਚਿੰਤਪੁਰਨੀ ਲੰਗਰ ਸਮਿਤੀ, ਸ਼ਿਵ ਸੇਵਾ ਸੰਘ, ਬਰਨਾਲਾ ਕੈਮਿਸਟ ਐਸੋਸੀਏਸ਼ਨ, ਆਸਥਾ ਇਨਕਲੇਵ, ਗ੍ਰੀਨ ਐਵੀਨਿਊ ਆਦਿ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਰਿਟਾ. ਏ.ਡੀ.ਸੀ. ਪ੍ਰਵੀਨ ਬਾਂਸਲ, ਸਮਾਜ ਸੇਵੀ ਦੀਪਕ ਸੋਨੀ, ਅਸ਼ੋਕ ਕੁਮਾਰ ਗਰਗ, ਪਿਆਰਾ ਲਾਲ ਰਾਏਸਰ, ਸਤਪਾਲ ਮੋੜ ਤਪਾ ਮੰਡੀ, ਹੇਮਰਾਜ ਸ਼ੰਟੀ ਮੋੜ, ਧੀਰਜ ਕੁਮਾਰ ਦੱਧਾਹੂਰ, ਅਸ਼ੋਕ ਮਿੱਤਲ, ਮਦਨ ਲਾਲ ਰੇਡੀਐਂਟ ਪਲਾਜ਼ਾ, ਰਾਜ ਕੁਮਾਰ ਜਿੰਦਲ, ਮੋਹਿਤ ਅਗਰਵਾਲ, ਐਡਵੋਕੇਟ ਪ੍ਰਦੀਪ ਗੋਇਲ, ਰਾਮਪਾਲ ਸਿੰਗਲਾ, ਪਵਨ ਬਾਂਸਲ, ਤਰਸੇਮ ਲਾਲ ਗਰਗ, ਬਬੀਤਾ ਜਿੰਦਲ ਪ੍ਰਧਾਨ ਮਹਿਲਾ ਵਿੰਗ, ਰਾਕੇਸ਼ ਕੁਮਾਰ ਜਿੰਦਲ, ਅਰੁਣ ਬਾਂਸਲ, ਪ੍ਰਦੀਪ ਕੁਮਾਰ, ਹਜ਼ਾਰੀ ਲਾਲ, ਸੋਮਨਾਥ ਸਹੌਰੀਆ ਸਣੇ ਵੱਡੀ ਗਿਣਤੀ ’ਚ ਅਗਰਵਾਲ ਭਾਈਚਾਰੇ ਦੇ ਲੋਕ ਹਾਜ਼ਰ ਸਨ। Post navigation Previous Post ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਬਰਨਾਲਾ ਵਾਸੀ ਦੇਣ ਪੂਰਾ ਸਹਿਯੋਗ : ਮੀਤ ਹੇਅਰNext Postਪੁਲਿਸ ਦੀ ਗੱਡੀ ‘ਚੋ ਛਾਲ ਮਾਰ ਖੰਭੇ ‘ਤੇ ਚੜ੍ਹਿਆ ਨਸ਼ਾ ਤਸਕਰ ਲੱਗਾ ਬਿਜਲੀ ਦਾ ਕਰੰਟ