Posted inਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਜੰਡਸਰ ’ਚ ਗ੍ਰੰਥੀ ਦੀ ਬੇਰਹਿਮੀ ਨਾਲ ਕੁੱਟਮਾਰ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਸੋਸ਼ਲ ਮੀਡੀਆ ’ਤੇ ਵਾਇਰਲ Posted by overwhelmpharma@yahoo.co.in Apr 2, 2025 ਬਰਨਾਲਾ, 2 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਜੰਡਸਰ ਵਿਖੇ ਇਕ ਗੁਰੂ ਘਰ ਦੇ ਗ੍ਰੰਥੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀ ਘਟਨਾ ਗੁਰੂ ਘਰ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਰਿਕਾਰਡ ਹੋ ਗਈ। ਜੋ ਸੋਸ਼ਲ ਮੀਡੀਆ ’ਤੇ ਲਗਾਤਾਰ ਅੱਗ ਵਾਂਗੂ ਫੈਲ ਰਹੀ ਹੈ। ਇਸ ਮੌਕੇ ਗੁਰੂ ਘਰ ’ਚ ਸੇਵਾ ਕਰਨ ਵਾਲੇ 65 ਸਾਲ ਦੇ ਬਜ਼ੁਰਗ ਗ੍ਰੰਥੀ ਬਲਵਿੰਦਰ ਸਿੰਘ ਪੁੱਤਰ ਮੱਘਰ ਸਿੰਘ, ਵਾਸੀ ਜਾਨੀ ਪੱਤੀ, ਮੋੜ ਨਾਭਾ ਬਲਾਕ ਸ਼ਹਿਣਾ ਨੇ ਦੱਸਿਆ ਕਿ ਉਹ ਪਿਛਲੇ ਸੱਤ ਮਹੀਨਿਆਂ ਤੋਂ ਨੇੜਲੇ ਪਿੰਡ ਜੰਡਸਰ ਦੇ ਗੁਰਦੁਆਰਾ ਸਾਹਿਬ ’ਚ ਬਤੌਰ ਗ੍ਰੰਥੀ ਦੀ ਸੇਵਾ ਕਰ ਰਿਹਾ ਹੈ। ਪਿਛਲੀ ਲੰਘੀ ਸ਼ਾਮ ਨੂੰ ਜਦ ਉਹ ਗੁਰੂ ਘਰ ’ਚੋਂ ਪਾਠ ਕਰਕੇ ਗੁਰੂ ਘਰ ਦੇ ਵਿਹੜੇ ’ਚ ਆ ਕੇ ਬੈਠੇ ਤਾਂ ਇਕ ਨੰਗੇ ਸਿਰ ਨੌਜਵਾਨ ਗੁਰੂਘਰ ਅੰਦਰ ਦਾਖਲ ਹੋ ਗਿਆ ਤੇ ਬੇਵਜਾਹ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੀ ਕੁੱਟਮਾਰ ਕਰਕੇ ਉਹਦੇ ਸਿਰ ਉਪਰ ਪੱਗ ਲਾ ਦਿੱਤੀ ਗਈ ਤੇ ਸਿਰ ਦੇ ਕੇਸ ਵੀ ਪੁੱਟ ਦਿੱਤੇ ਗਏ। ਜਦ ਨੇੜੇ ਖੜ੍ਹੇ ਗੁਰੂ ਘਰ ’ਚ ਵਿਅਕਤੀਆਂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਵੀ ਬੇਰਹਿਮੀ ਨਾਲ ਉਹ ਦੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਗ੍ਰੰਥੀ ਬਲਵਿੰਦਰ ਸਿੰਘ ਵਲੋਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਤੇ ਕੁੱਟਮਾਰ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਤਰਨਾ ਦਲ ਦੇ ਮੁਖੀ ਰਾਜਾ ਰਾਮ ਸਿੰਘ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲ ਚੁੱਕੀ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਜੋ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਵੇਗੀ ਉਹ ਅਮਲ ’ਚੋਂ ਲਿਆਂਦੀ ਜਾਵੇਗੀ। ਇਸ ਸਾਰੇ ਘਟਨਾ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਸ ਦੀ ਚਾਰੋਂ ਪਾਸੇ ਨਿੰਦਾ ਕੀਤੀ ਜਾ ਰਹੀ ਹੈ। ਇਸ ਮੌਕੇ ਸਰਪੰਚ ਮਲਕੀਤ ਸਿੰਘ ਮੌੜ ਨਾਭਾ, ਸਰਪੰਚ ਬਲਜੀਤ ਸਿੰਘ ਗਿੱਲ ਪੱਤੀ, ਜਥੇਦਾਰ ਮੰਦਰ ਸਿੰਘ, ਪੰਚ ਨੱਥਾ ਸਿੰਘ, ਪੰਚ ਜਗਤਾਰ ਸਿੰਘ, ਬਾਬਾ ਹਰਜਿੰਦਰ ਸਿੰਘ, ਮਨਜੀਤ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਗਿੱਲ ਪੱਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਭੁੱਲਰ, ਗਗਨਪ੍ਰੀਤ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ, ਸਿਮਰਜੀਤ ਸਿੰਘ, ਮੀਤ ਸਿੰਘ, ਕਰਨੈਲ ਸਿੰਘ, ਸੁਖਵਿੰਦਰ ਸਿੰਘ, ਕਰਮ ਸਿੰਘ, ਜਰਨੈਲ ਸਿੰਘ, ਜਗਰਾਜ ਸਿੰਘ ਤੋਂ ਇਲਾਵਾ ਪਿੰਡ ਪੰਚਾਇਤ ਤੇ ਪਿੰਡ ਵਾਸੀ ਹਾਜ਼ਰ ਸਨ। Post navigation Previous Post ਬਾਲ ਵਿਆਹ ਕਰਨ ਤੇ ਕਰਵਾਉਣ ਵਾਲੇ ਨੂੰ ਹੋ ਸਕਦੀ ਹੈ 2 ਸਾਲ ਦੀ ਸਜ਼ਾ ਤੇ ਜ਼ੁਰਮਾਨਾNext Postਬਰਨਾਲਾ ਦੇ 3 ਭੈਣ-ਭਰਾਵਾਂ ਮਿਲੀ ਸਰਕਾਰੀ ਨੌਕਰੀ: ਵੱਡਾ ਪੁੱਤਰ ਸਬ-ਇੰਸਪੈਕਟਰ, ਛੋਟਾ ਪੁੱਤਰ ਅਤੇ ਧੀ ਅਧਿਆਪਕ ਬਣੇ; ਮਿਹਨਤੀ ਪਰਿਵਾਰ ਵਿੱਚ ਖੁਸ਼ੀ