Posted inਬਰਨਾਲਾ ਬਰਨਾਲਾ ਵਿਖੇ ਚੈਕਿੰਗ ਦੌਰਾਨ 2 ਮੈਡੀਕਲ ਸਟੋਰਾਂ ’ਤੇ ਫ਼ਾਰਮਾਸਿਸਟ ਪਾਏ ਗਏ ਗੈਰ-ਹਾਜ਼ਰ, ਕਾਰਵਾਈ ਲਈ ਲਿਖਿਆ Posted by overwhelmpharma@yahoo.co.in Apr 3, 2025 – 2 ਮੈਡੀਕਲ ਸਟੋਰਾਂ ’ਤੇ ਫ਼ਾਰਮਾਸਿਸਟ ਪਾਏ ਗਏ ਗੈਰ-ਹਾਜ਼ਰ ਬਰਨਾਲਾ, 3 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤੇ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵੀਰਵਾਰ ਨੂੰ ਡਰੱਗਜ ਕੰਟਰੋਲ ਅਫਸਰ ਬਰਨਾਲਾ ਪਰਨੀਤ ਕੌਰ ਵੱਲੋਂ ਜ਼ਿਲ੍ਹ ਦੇ ਪਿੰਡ ਖੁੱਡੀ ਕਲਾਂ, ਚੀਮਾ ਤੇ ਜੋਧਪੁਰ ਵਿਖੇ ਸਥਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਨੀਤ ਕੌਰ ਨੇ ਦੱਸਿਆ ਕਿ ਮੰਨਤ ਮੈਡੀਕੋਜ ਗੁਰਦੁਆਰਾ ਰੋਡ, ਪਿੰਡ ਜੋਧਪੁਰ ਤੇ ਗਰਗ ਮੈਡੀਕਲ ਹਾਲ ਪਿੰਡ ਚੀਮਾ ਦੇ ਫਾਰਮਾਸਿਸਟ ਗੈਰ-ਹਾਜ਼ਰ ਪਾਏ ਗਏ। ਹਾਲਾਂਕਿ ਚੈਕਿੰਗ ਦੌਰਾਨ ਕੋਈ ਨਸ਼ੀਲੀ ਦਵਾਈ ਪ੍ਰਾਪਤ ਨਹੀਂ ਹੋਈ, ਪਰ ਡਰੱਗਜ ਤੇ ਕਾਸਮੈਟਿਕ ਐਕਟ 1940 ਦੀਆਂ ਧਾਰਾਵਾਂ ਦੀ ਉਲਘੰਣਾ ਪਾਈ ਗਈ। ਇਸ ਸੰਬੰਧੀ ਉਚ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਲਈ ਸੂਚਿਤ ਕੀਤਾ ਗਿਆ ਹੈ ਤੇ ਡਰੱਗਜ ਅਤੇ ਕਾਸਮੈਟਿਕ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। – ਜ਼ਿਲ੍ਹੇ ਦੇ ਕੈਮਿਸਟਾਂ ਨਾਲ ਮੀਟਿੰਗ ਕਰ ਕੀਤਾ ਜਾਗਰੂਕ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਕੈਬਿਨਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਵਲੋਂ ਜ਼ਾਰੀ ਦਿਸ਼ਾ-ਨਿਰਦੇਸ਼ਾਂ ਨੂੰ ਜਾਣੂ ਕਰਵਾਉਣ ਤੇ ਪੰਜਾਬ ਵਿੱਚ ਨੌਜਵਾਨਾ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਜਿਲ੍ਹਾ ਬਰਨਾਲਾ ਦੀ ਕੈਮਿਸਟ ਐਸੋਸੀਏਸ਼ਨ ਦੀਆਂ ਯੂਨਿਟਾਂ ਦੇ ਪ੍ਰਧਾਨਾਂ ਤੇ ਸੈਕਟਰੀ ਨਾਲ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਡਰੱਗਜ ਤੇ ਕਾਸਮੈਟਿਕ ਐਕਟ ਦੀ ਧਾਰਾਵਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਡਰੱਗਜ ਕੰਟਰੋਲ ਅਫਸਰ ਬਰਨਾਲਾ ਪਰਨੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਟੀ. ਬੈਨਿਥ ਦੇ ਨਿਰਦੇਸ਼ਾ ਅਨੁਸਾਰ ਹਰ ਇੱਕ ਮੈਡੀਕਲ ਸਟੋਰ ਅੰਦਰ ਤੇ ਬਾਹਰ ਕੈਮਰੇ ਲਗਵਾਉਣੇ ਜਰੂਰੀ ਹਨ ਤੇ ਇੰਨ੍ਹਾਂ ਆਦੇਸ਼ਾਂ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ। ਡੀ.ਸੀ. ਬਰਨਾਲਾ ਦੇ ਆਦੇਸ਼ਾਂ ’ਤੇ ਜਿਲ੍ਹਾ ਬਰਨਾਲਾ ਅੰਦਰ ਪ੍ਰੀਗਾਬਾਲੀਨ 300 ਐੱਮ.ਜੀ. (ਸੀਗਨੇਚਰ ਕੈਪਸੂਲ) ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ ਤੇ ਜੇਕਰ ਕੋਈ ਦੁਕਾਨਦਾਰ ਇਹ ਦਵਾਈ ਰੱਖਦਾ ਤੇ ਵੇਚਦਾ ਹੈ ਤਾਂ ਉਸ ਦੇ ਲਾਇਸੈਂਸ ਤੁਰੰਤ ਰੱਦ ਕਰ ਦਿੱਤੇ ਜਾਣਗੇ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸੇ ਲੜੀ ਤਹਿਤ ਮੈਸ. ਰਵੀ ਮੈਡੀਕੋਜ ਪਿੰਡ ਧੌਲਾ ਜਿਲ੍ਹਾ ਬਰਨਾਲਾ ਤੇ ਅਲਜਾਨ ਫਾਰਮਾਸਿਊਟਿਕਲ ਬਰਨਾਲਾ ਦੇ ਲਾਇਸੈਂਸ ਸਰਕਾਰ ਵੱਲੋਂ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਹਨ। ਜ਼ਿਲ੍ਹਾ ਡਰੱਗ ਕੰਟਰੋਲਰ ਨੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਨਸ਼ੀਲੀਆਂ ਗੋਲੀਆਂ, ਕੈਪਸੂਲ ਵੇਚਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਲਾਇਸੈਂਸ ਰੱਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਨ੍ਹਾਂ ਡਾਕਟਰੀ ਪਰਚੀ ਤੋਂ ਦਵਾਈਆਂ ਨਾ ਵੇਚੀਆਂ ਜਾਣ। ਦੁਕਾਨ ’ਤੇ ਫਾਰਮਾਸਿਸਟ ਦੀ ਮੌਜੂਦਗੀ ਲਾਜ਼ਮੀ ਬਣਾਈ ਜਾਵੇ। ਡਰੰਗਜ ਤੇ ਕਾਸਮੈਟਿਕ ਐਕਟ 1940 ਦੀਆਂ ਧਾਰਾਵਾਂ ਦੀ ਪਾਲਣਾ ਕੀਤੀ ਜਾਵੇ। Post navigation Previous Post ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਵਕਫ਼ ਬਿੱਲ ਦਾ ਕੀਤਾ ਸਖ਼ਤ ਵਿਰੋਧNext Postਮਹਿਲਾ ਕਾਂਸਟੇਬਲ ਦੀ ਕਾਲੀ ਥਾਰ ’ਚੋਂ ਚਿੱਟਾ ਬਰਾਮਦ, ‘Insta Queen’ ਦੇ ਨਾਂ ਨਾਲ ਹੈ ਮਸ਼ਹੂਰ