Posted inਬਰਨਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ Posted by overwhelmpharma@yahoo.co.in Apr 3, 2025 ਬਰਨਾਲਾ, 3 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਸ. ਕੀਰਤੀ ਕਿਰਪਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ‘ਜਨ ਸਾਹਿਤ’ ਰਸਾਲੇ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਅੰਕ ਮਹੀਨਾ ਅਪ੍ਰੈਲ ਤੋਂ ਜੂਨ 2025 ਲਈ ਜ਼ਿਲ੍ਹੇ ਦੇ ਸਮੂਹ ਲੇਖਕ ਸਾਹਿਬਾਨਾਂ ਪਾਸੋਂ ਉਕਤ ਵਿਸ਼ੇਸ਼ ਅੰਕ ਵਿੱਚ ਭਾਗੀਦਾਰੀ ਲਾਜ਼ਮੀ ਬਣਾਉਣ ਹਿਤ ਰਚਨਾਵਾਂ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਿਤ ਕਿਸੇ ਵੀ ਵਿਧਾ ਦੀਆਂ ਰਚਨਾਵਾਂ ਵਿਭਾਗੀ ਪਤੇ ਜਾਂ ਈਮੇਲ punjabirasala.pblanguages@gmail.com ’ਤੇ ਭੇਜੀਆਂ ਜਾ ਸਕਦੀਆਂ ਹਨ । ਉਨ੍ਹਾਂ ਅੱਗੇ ਕਿਹਾ ਕਿ ਰਚਨਾ ਭੇਜਣ ਸਮੇਂ ਲੇਖਕ ਵੱਲੋਂ ਮੌਲਿਕ ਅਤੇ ਅਣ-ਪ੍ਰਕਾਸ਼ਿਤ ਰਚਨਾ ਹੋਣ ਸਬੰਧੀ ਤਸਦੀਕ ਕਰਨ ਉਪਰੰਤ ਆਪਣਾ ਪੂਰਾ ਪਤਾ ਸਮੇਤ ਮੋਬਾਇਲ ਨੰਬਰ ਵੀ ਦਰਜ ਕੀਤਾ ਜਾਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਰਸਾਲਾ ਵਿਭਾਗ ਦੇ ਸੰਪਾਦਕ ਦੇ ਨੰਬਰ 98159-15902 ’ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। Post navigation Previous Post ਨੌਜਵਾਨਾਂ ਦਾ ਵੱਧ ਰਿਹਾ ਰੁਝਾਨ ਸਮਾਜ ਲਈ ਚਿੰਤਾ ਦਾ ਵਿਸ਼ਾ : ਡਾ. ਪ੍ਰਵੇਸ਼ ਕੁਮਾਰNext Postਹਲਕਾ ਭਦੌੜ ਵਿੱਚ 11 ਖੇਡ ਮੈਦਾਨਾਂ ਦਾ ਕੰਮ ਜਾਰੀ, 26 ਨਵੇਂ ਤਜਵੀਜ਼ਤ : ਲਾਭ ਸਿੰਘ ਉੱਗੋਕੇ