Posted inਬਰਨਾਲਾ ਬਰਨਾਲਾ ’ਚ ਹਰ ਵੇਲੇ ਲੱਗਾ ਰਹਿੰਦੈ ਟ੍ਰੈਫ਼ਿਕ ਜ਼ਾਮ, ਸ਼ਹਿਰ ਵਾਸੀ ਪਰੇਸ਼ਾਨ Posted by overwhelmpharma@yahoo.co.in Apr 4, 2025 ਬਰਨਾਲਾ, 4 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ ਦਿਨੋਂ ਦਿਨ ਭਿਆਨਕ ਹੁੰਦੀ ਜਾ ਰਹੀ ਹੈ, ਟ੍ਰੈਫ਼ਿਕ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ‘ਤੇ ਨਾਕਾਬੰਦੀ ਕਰਕੇ ਸਿਰਫ਼ ਚਾਲਾਨ ਹੀ ਕੱਟੇ ਜਾ ਰਹੇ ਹਨ, ਟ੍ਰੈਫ਼ਿਕ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਉਥੇ ਹੀ ਸੜਕਾਂ ‘ਤੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜੇ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੰਦੇ ਹਨ।ਜਿਕਰਯੋਗ ਕਿ ਸ਼ਹਿਰ ਦੇ ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਸਦਰ ਬਾਜਾਰ, ਫਰਵਾਹੀ ਬਾਜਾਰ, ਹੰਡਿਆਇਆ ਬਾਜਾਰ, ਕਚਹਿਰੀ ਚੌਂਕ, ਕੇਸੀ ਰੋਡ ਗਲੀ ਨੰ. 7 ਨੇੜੇ ਦੁਕਾਨਾਂ ਦੇ ਬਾਹਰ ਪਏ ਸਮਾਨ, ਈ-ਰਿਕਸ਼ਿਆਂ ਅਤੇ ਗੱਡੀਆਂ ਦੀ ਗਲਤ ਜਗ੍ਹਾ ਕੀਤੀ ਪਾਰਕਿੰਗ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੰਦੀ ਹੈ। ਉਧਰ ਦੂਜੇ ਪਾਸੇ ਸ਼ਹਿਰ ਦੇ ਬੱਸ ਸਟੈਂਡ, ਜੌੜੇ ਪੈਟਰੋਲ ਪੰਪ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਵੱਖ-ਵੱਖ ਸਕੂਲਾਂ ਦੇ ਅੱਗੇ ਅਤੇ ਖਾਸ ਕਰ ਐਸਬੀਆਈ ਬੈਂਕ ਨਜਦੀਕ ਸਰਕਾਰੀ ਹਸਪਤਾਲ ਕੋਲ ਸ਼ਹਿਰ ਵਾਸੀਆਂ ਨੂੰ ਇਕ ਦੂਜੇ ਪਾਸੇ ਜਾਣ ਲਈ ਟ੍ਰੈਫਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ, ਬੇਸ਼ੱਕ ਸ਼ਹਿਰ ਵਿਚਕਾਰ ਅੰਡਰਬ੍ਰਿਜ ਅਤੇ ਓਵਰਬ੍ਰਿਜ ਬਣਿਆ ਹੈ, ਪਰ ਸ਼ਹਿਰ ਵਾਸੀ ਉਸ ਦੀ ਵਰਤੋਂ ਬਹੁਤ ਘੱਟ ਕਰਦੇ ਹਨ। ਟ੍ਰੈਫ਼ਿਕ ਸਮੱਸਿਆ ਸ਼ਹਿਰ ਵਾਸੀਆਂ ਲਈ ਲੰਬੇ ਸਮੇਂ ਤੋਂ ਬਣੀ ਹੋਈ ਹੈ, ਜਿਸ ਦਾ ਵੱਡਾ ਕਾਰਨ ਸ਼ਹਿਰ ਵਿਚ ਪਾਰਕਿੰਗ ਦੀ ਕੋਈ ਵੀ ਨਿਰਧਾਰਤ ਜਗ੍ਹਾ ਨਹੀਂ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਟ੍ਰੈਫ਼ਿਕ ਸਮੱਸਿਆ ਦਾ ਸਖ਼ਤੀ ਨਾਲ ਹੱਲ ਕੀਤਾ ਜਾਵੇ, ਤਾਂਕਿ ਸ਼ਹਿਰ ਵਾਸੀਆਂ ਨੂੰ ਰੋਜ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ। ਟ੍ਰੈਫ਼ਿਕ ਇੰਚਾਰਜ ਪਵਨ ਕੁਮਾਰ ਨੇ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਜਗ੍ਹਾ ਜਗ੍ਹਾ ਤੇ ਮੁਲਾਜਮਾਂ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਹੋਰ ਵੀ ਸਖ਼ਤੀ ਨਾਲ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। Post navigation Previous Post ਹਲਕਾ ਭਦੌੜ ਵਿੱਚ 11 ਖੇਡ ਮੈਦਾਨਾਂ ਦਾ ਕੰਮ ਜਾਰੀ, 26 ਨਵੇਂ ਤਜਵੀਜ਼ਤ : ਲਾਭ ਸਿੰਘ ਉੱਗੋਕੇNext Postਯੁੱਧ ਨਸ਼ਿਆਂ ਵਿਰੁੱਧ : ਜਾਗਰੂਕਤਾ ਮੁਹਿੰਮ ਤਹਿਤ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ