Posted inਬਰਨਾਲਾ ਹੰਡਿਆਇਆ ਵਿਖੇ ਨਸ਼ਾ ਤਸਕਰਾਂ ਦੇ ਨਜਾਇਜ਼ ਉਸਾਰੇ ਢਾਂਚੇ ’ਤੇ ਚੱਲਿਆ ਪੀਲਾ ਪੰਜਾ Posted by overwhelmpharma@yahoo.co.in Apr 5, 2025 – ਮੁਲਜ਼ਮ ਖ਼ਿਲਾਫ਼ ਦਰਜ 10 ਅਪਰਾਧਿਕ ਕੇਸਾਂ ’ਚੋਂ 5 ਐੱਨ.ਡੀ.ਪੀ.ਐੱਸ. ਐਕਟ ਦੇ : ਐੱਸ.ਐੱਸ.ਪੀ. ਬਰਨਾਲਾ, 5 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁਖੀ ਵਲੋਂ ਸੂਬੇ ’ਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸ਼ਨਿੱਚਰਵਾਰ ਨੂੰ ਨਗਰ ਪੰਚਾਇਤ ਹੰਡਿਆਇਆ ਨੇ ਹੰਡਿਆਇਆ ਤੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਕਿਲਾ ਪੱਤੀ ਦੇ ਸੈਂਸੀ ਮੁਹੱਲੇ ’ਚ ਸਥਿਤ ਨਾਜਾਇਜ਼ ਤੌਰ ’ਤੇ ਉਸਾਰੇ ਗਏ ਢਾਂਚੇ ਨੂੰ ਢਾਹਿਆ ਹੈ। ਇਹ ਘਰ ਮੋਹਣੀ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਕਿਲਾ ਪੱਤੀ ਸੈਂਸੀ ਮੁਹੱਲਾ ਹੰਡਿਆਇਆ ਦਾ ਸੀ। ਜਿਸਨੇ ਛੱਪੜ ਦੀ ਜ਼ਮੀਨ ’ਤੇ ਕਬਜ਼ਾ ਕਰ ਘਰ ਬਣਾਇਆ ਹੋਇਆ ਸੀ, ਜਿਸਦੇ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਹਨ। ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਅਨੁਸਾਰ ਮੋਹਣੀ ਸਿੰਘ ਵਿਰੁੱਧ 10 ਅਪਰਾਧਿਕ ਕੇਸ ਦਰਜ ਹਨ, ਜਿਨ੍ਹਾਂ ’ਚ 5 ਐੱਨ.ਡੀ.ਪੀ.ਐੱਸ. ਐਕਟ ਅਧੀਨ ਹਨ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਵਲੋਂ ਇਹ ਨਾਜਾਇਜ਼ ਕਬਜ਼ਾ ਹਟਾਉਣ ਲਈ ਪੁਲਿਸ ਮਦਦ ਮੰਗੀ ਗਈ ਸੀ। ਐੱਸ.ਐੱਸ.ਪੀ. ਬਰਨਾਲਾ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ. ਸਨਦੀਪ ਸਿੰਘ ਮੰਡ, ਡੀ.ਐੱਸ.ਪੀ. ਬਲਜੀਤ ਸਿੰਘ, ਡੀਐੱਸਪੀ ਸਤਬੀਰ ਸਿੰਘ, ਸੀਆਈ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਐੱਸ.ਐੱਚ.ਓ. ਸ਼ੇਰਵਿੰਦਰ ਸਿੰਘ, ਸਬ ਇੰਸਪੈਕਟਰ ਸੰਦੀਪ ਸਿੰਘ, ਸਬ ਇੰਸਪੈਕਟਰ ਪੁਨੀਤ ਸ਼ਰਮਾ, ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ ਤਰਸੇਮ ਸਿੰਘ ਤੋਂ ਇਲਾਵਾ ਹੋਰ ਪੁਲਿਸ ਪਾਰਟੀ ਸਣੇ ਨਗਰ ਪੰਚਾਇਤ ਹੰਡਿਆਇਆ ਤੋਂ ਕਾਰਜ ਸਾਧਕ ਅਫ਼ਸਰ ਵਿਸ਼ਾਲ ਦੀਪ, ਸਹਾਇਕ ਕਲਰਕ ਕਮਲਦੀਪ ਸਿੰਘ, ਨਾਇਬ ਸਿੰਘ ਤੇ ਵਰਿੰਦਰ ਸਿੰਘ ਵੀ ਮੌਜੂਦ ਸਨ। Post navigation Previous Post ਯੁੱਧ ਨਸ਼ਿਆਂ ਵਿਰੁੱਧ ਤਹਿਤ ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ : 75 ਬੋਰੀਆਂ ਭੁੱਕੀ ਸਣੇ ਚਾਰ ਗ੍ਰਿਫ਼ਤਾਰ, ਇਕ ਫ਼ਰਾਰNext Postਐੱਮ.ਪੀ. ਮੀਤ ਹੇਅਰ ਨੇ 14.71 ਕਰੋੜ ਦੀ ਲਾਗਤ ਵਾਲੇ ਜਲ ਸਪਲਾਈ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ