Posted inਬਰਨਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਨੇ ਖੂਨਦਾਨ ਕੈਂਪ ਲਗਾਇਆ Posted by overwhelmpharma@yahoo.co.in Apr 5, 2025 ਬਰਨਾਲਾ, 5 ਅਪ੍ਰੈਲ (ਰਵਿੰਦਰ ਸ਼ਰਮਾ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਰਜਿ. ਬਰਨਾਲਾ ਵੱਲੋਂ ਖੂਨਦਾਨੀਆਂ ਦੇ ਸਹਿਯੋਗ ਨਾਲ 5 ਅਪ੍ਰੈਲ ਨੂੰ ਸਵੇਰੇ 9 ਤੋਂ 2 ਵਜੇ ਤੱਕ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਇਆ ਗਿਆ, ਜਿਸ ’ਚ 28 ਯੁਨਿਟ ਖੂਨ ਇਕੱਠਾ ਕੀਤਾ ਗਿਆ ਹੈ। ਇਹ ਕੈਂਪ ਹਰ ਮਹੀਨੇ ਦੀ 5 ਤਰੀਕ ਨੂੰ ਲਗਾਇਆ ਜਾਂਦਾ ਹੈ। ਸਾਰੇ ਖੂਨਦਾਨੀ ਵੀਰਾਂ ਅਤੇ ਭੈਣਾਂ ਦੇ ਸਹਿਯੋਗ ਨਾਲ ਮਹੀਨੇ ਦੀ 5 ਤਰੀਕ ਨੂੰ ਖੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ ਤੇ ਸਭ ਦੇ ਸਹਿਯੋਗ ਦੀ ਆਸ ਕਰਦੇ ਹਾਂ। ਇਸ ’ਚ ਸਰਕਾਰੀ ਹਸਪਤਾਲ ਦੀ ਟੀਮ ਦੇ ਖੁਸ਼ਵੰਤ ਪ੍ਰਭਾਕਰ, ਕੰਵਲਦੀਪ, ਹਰਭਜਨ ਸਿੰਘ, ਮਨਦੀਪ ਕੌਰ, ਹਰਪ੍ਰੀਤ ਸਿੰਘ, ਡਾ. ਜਤਿੰਦਰ ਜੁਨੇਜਾ ਤੇ ਧਿਆਨ ਸਿੰਘ ਜੋਗਾ ਨੇ ਸਹਿਯੋਗ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਵੱਲੋਂ ਇਹ ਕੈਂਪ ਲਗਾਤਾਰ ਲਗਾਉਂਦੇ ਹੋਏ 5 ਸਾਲ ਪੂਰੇ ਹੋ ਚੁੱਕੇ ਹਨ। ਨੌਜਵਾਨ ਵੀਰਾਂ ਨੂੰ ਅਪੀਲ ਹੈ ਕਿ ਥੈਲਾਸੀਮਕ ਰੋਗ ਦੇ ਬੱਚਿਆਂ ਲਈ ਕੈਂਸਰ ਪੀੜਤ, ਐਕਸੀਡੈਂਟ ਕੇਸ, ਗਰਭਵਤੀ ਔਰਤਾਂ ਲਈ ਖੂਨਦਾਨ ਕੀਤਾ ਜਾਵੇ। ਇਹ ਜਾਣਕਾਰੀ ਜਗਵਿੰਦਰ ਸਿੰਘ ਭੰਡਾਰੀ ਨੇ ਦਿੱਤੀ ਹੈ ਤੇ ਸਾਰੇ ਖੂਨਦਾਨੀ ਵੀਰਾਂ ਦਾ ਧੰਨਵਾਦ ਕੀਤਾ। Post navigation Previous Post 4 ਕਰੋੜ ਦੀ ਰਿਜ਼ਰਵ ਕੀਮਤ ਵਾਲਾ ਠੇਕਾ ਵਿੱਕਿਆ 55 ਕਰੋੜ 55 ਲੱਖ ਰੁਪਏ ’ਚNext Postਜ਼ਿਲ੍ਹੇ ਦੀਆਂ ਪੰਜ ਮਾਰਕੀਟ ਕਮੇਟੀਆਂ ਹੇਠ ਆਉਂਦੇ 95 ਖ਼ਰੀਦ ਕੇਂਦਰਾਂ ਵਿੱਚ ਹੋਵੇਗੀ ਖਰੀਦ