Posted inਬਰਨਾਲਾ ਦੋ ਸਾਲਾਂ ਬੱਚੇ ਨੂੰ ਅਗਵਾ ਕਰਨ ਵਾਲੇ 9 ਕਾਬੂ, ਬਰਨਾਲਾ ਪੁਲਿਸ ਨੇ ਸੁਰੱਖਿਅਤ ਬਰਾਮਦ ਕੀਤਾ ਮਾਸੂਮ Posted by overwhelmpharma@yahoo.co.in Apr 7, 2025 ਬਰਨਾਲਾ, 7 ਅਪ੍ਰੈਲ (ਰਵਿੰਦਰ ਸ਼ਰਮਾ) : ਦੋ ਦਿਨ ਬਰਨਾਲਾ ਦੀਆਂ ਝੁੱਗੀਆਂ-ਝੋਪੜੀਆਂ ‘ਚੋਂ ਅਗਵਾ ਕੀਤੇ ਗਏ 2 ਸਾਲਾਂ ਬੱਚੇ ਨੂੰ ਬਰਨਾਲਾ ਪੁਲਿਸ ਨੇ ਮੌਤ ਦੇ ਮੂੰਹ ‘ਚੋਂ ਬਚਾਅ ਕੇ ਨੌ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਟਿਹ ਸਾਹਮਣੇ ਆਇਆ ਕਿ ਪਿਛਲੇ ਸਮੇਂ ਦੌਰਾਨ ਚਰਚਿਤ ਡਾਕੂ ਹਸੀਨਾ ਵਲੋਂ ਕੀਤੀ ਲੁੱਟ ਦੇ ਮਾਮਲੇ ‘ਚ ਜੇਲ੍ਹ ਗਏ ਮਾਨਵ ਨੇ ਜੇਲ ‘ਚੋਂ ਨਿਕਲਦਿਆਂ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਬਰਨਾਲਾ ਪੁਲਿਸ ਨੇ ਕਰੀਬ ਦੋ ਦਿਨਾਂ ‘ਚ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਦਿਆਂ ਤੇ ਅਗਵਾਕਾਰਾਂ ਦੀਆਂ ਤਸਵੀਰਾਂ ਨੂੰ ਵਾਇਰਲ ਕਰ ਦਿੱਤਾ ਸੀ। ਇਨਾ ਅਗਵਾਕਾਰਾਂ ਵੱਲੋਂ ਬੱਚੇ ਨੂੰ ਵੇਚਣ ਜਾਂ ਬਲੀ ਦਾ ਬੱਕਰਾ ਬਣਾਉਣ ਤੋਂ ਕੁਝ ਪਲ ਪਹਿਲਾਂ ਹੀ ਉਨਾਂ ਦੀ ਪੈੜ ਦੱਬਦਿਆਂ ਦਬੋਚ ਕੇ ਜਿੱਥੇ ਬੱਚੇ ਦੀ ਜਾਨ ਨੂੰ ਬਚਾਉਂਦਿਆਂ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ, ਉੱਥੇ ਹੀ ਇਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ਕਰੀਬ ਨੌ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ‘ਚ ਸ਼ਾਮਿਲ ਤਾਂਤਰਿਕ ਨੂੰ ਵੀ ਪੁਲਿਸ ਫੜਨ ਵਿੱਚ ਸਫਲ ਹੁੰਦੀ ਹੈ ਜਾਂ ਉਹ ਬਰਨਾਲਾ ਪੁਲਿਸ ਦੀ ਪਕੜ ‘ਚੋਂ ਬਾਹਰ ਰਹੇਗਾ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਇਸ ਪੂਰੇ ਮਾਮਲੇ ਸਬੰਧੀ ਖੁਲਾਸਾ ਕਰਨ ਜਲਦ ਹੀ ਬਰਨਾਲਾ ਪੁੱਜ ਰਹੇ ਹਨ। Post navigation Previous Post ਅਧਿਆਪਕਾਂ ’ਤੇ ਲਾਠੀਚਾਰਜ ਦੇ ਰੋਸ ਵਜੋਂ ਐੱਮ.ਪੀ. ਮੀਤ ਹੇਅਰ ਦੀ ਰਿਹਾਇਸ਼ ਦਾ ਕੀਤਾ ਘਿਰਾਓNext Post8 ਅਪ੍ਰੈਲ ਨੂੰ ਬਰਨਾਲਾ ’ਚ ਬਿਜਲੀ ਸਪਲਾਈ ਰਹੇਗੀ ਬੰਦ