Posted inBarnala Education ਬਰਨਾਲਾ ਜ਼ਿਲ੍ਹੇ ’ਚ ਦਾਖ਼ਲਾ ਵਧਾਉਣ ਲਈ ਜਨ ਸੰਪਰਕ ਮੁਹਿੰਮ ਸ਼ੁਰੂ Posted by overwhelmpharma@yahoo.co.in April 8, 2025No Comments ਬਰਨਾਲਾ, 8 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਸਿੰਮਕ ਦੇ ਦਿਸ਼ਾ ਨਿਰਦੇਸ਼ਾਂ ਤੇ ਯੋਗ ਅਗਵਾਈ ਵਿੱਚ ਬਰਨਾਲੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸਦੇ ਤਹਿਤ ਮਹਿਲ ਕਲਾਂ ਬਲਾਕ ਵਿੱਚ ਮਾਣਯੋਗ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰਪਾਲ ਸਿੰਘ ਨੇ ਆਪਣੀ ਸਮੁੱਚੀ ਟੀਮ ਜਸਵਿੰਦਰ ਸਿੰਘ ਬੀਐੱਨਓ, ਕਮਲਦੀਪ ਡੀਆਰਸੀ (ਸਸ), ਕੁਲਦੀਪ ਸਿੰਘ ਭੁੱਲਰ ਡੀਆਰਸੀ (ਐ.ਸ) ਤੇ ਸਤੀਸ਼ ਕੁਮਾਰ ਬੀਆਰਸੀ ਨਾਲ ਮਿਲ ਕੇ ਬਲਾਕ ਦੇ ਲਗਭਗ 15 ਸਕੂਲਾਂ ’ਚ ਸ਼ਿਰਕਤ ਕੀਤੀ। ਜਿਸ ’ਚ ਸਮੁੱਚੀਆਂ ਗ੍ਰਾਮ ਪੰਚਾਇਤਾਂ ਅਤੇ ਸਕੂਲ ਮੈਨੇਜਮੈਂਟ ਦੇ ਮੈਂਬਰ ਹਾਜ਼ਰ ਹੋਏ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੈੱਡ ਮਾਸਟਰ ਕੁਲਦੀਪ ਸਿੰਘ ਕਮਲ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪੂਰੇ ਜ਼ਿਲ੍ਹੇ ਨੂੰ ਦਸ ਫ਼ੀਸਦੀ ਦਾਖਲਾ ਵਾਧੇ ਦਾ ਟੀਚਾ ਦਿੱਤਾ ਗਿਆ ਹੈ। ਜਿਸਦੀ ਰੋਜ਼ਾਨਾ ਜ਼ਿਲ੍ਹਾ ਹੈੱਡਕੁਆਰਟਰ ’ਤੇ ਮੋਨੀਟਰਿੰਗ ਹੋ ਰਹੀ ਹੈ, ਕਿਉਂਕਿ ਸਿੱਖਿਆ ਕ੍ਰਾਂਤੀ ਪੰਜਾਬ ਤਹਿਤ ਪਿਛਲੇ ਤਿੰਨ ਸਾਲਾਂ ’ਚ ਮੌਜੂਦਾ ਸਰਕਾਰ ਵੱਲੋਂ ਸਕੂਲਾਂ ਦੇ ਸੁੰਦਰੀਕਰਨ ਤੇ ਬੁਨਿਆਦੀ ਢਾਂਚੇ ਨੂੰ ਅਧੁਨਿਕ ਬਣਾਉਣ ਲਈ ਜੋ ਗਰਾਂਟਾ ਜਾਰੀ ਕੀਤੀਆਂ ਹਨ, ਉਸਦੇ ਅਧਾਰ ’ਤੇ ਹੀ ਸਾਡੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਸਸਤੀ ਤੇ ਮਿਆਰੀ ਸਿੱਖਿਆ ਦੇਣ ਲਈ ਮੋਹਰੀ ਰੋਲ ਅਦਾ ਕਰ ਰਹੇ ਹਨ। ਇਸ ਜਨ ਸੰਪਰਕ ਮੁਹਿੰਮ ਸਮੇਂ ਕੁਤਬਾ ਬਾਹਮਣੀਆਂ, ਨਿਹਾਲੂਵਾਲ, ਲੋਹਗੜ੍ਹ, ਛਾਪਾ, ਪੰਡੋਰੀ, ਗੰਗੋਹਰ, ਮਹਿਲ ਖੁਰਦ, ਗੁਰਮ, ਗੁੰਮਟੀ ਆਦਿ ਸਕੂਲਾਂ ’ਚ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ। Post navigation Previous Post ਬਰਨਾਲਾ ’ਚ ਸ਼ਰੇਆਮ ਚਿੱਟਾ ਵਿਕਣ ਦਾ ਨਸ਼ਾ ਛੁਡਾਊ ਕਮੇਟੀ ਨੇ ਕੀਤਾ ਖ਼ੁਲਾਸਾ!Next Postਕੈਬਨਿਟ ਮੰਤਰੀ ਡਾ. ਬਲਜੀਤ ਕੌਰ ਸਰਕਾਰੀ ਬਿਰਧ ਘਰ ਲੋਕ ਅਰਪਣ ਕਰਨਗੇ ਅੱਜ: ਡਿਪਟੀ ਕਮਿਸ਼ਨਰ