Posted inਬਰਨਾਲਾ ਬਰਨਾਲਾ ’ਚ ਸ਼ਰੇਆਮ ਚਿੱਟਾ ਵਿਕਣ ਦਾ ਨਸ਼ਾ ਛੁਡਾਊ ਕਮੇਟੀ ਨੇ ਕੀਤਾ ਖ਼ੁਲਾਸਾ! Posted by overwhelmpharma@yahoo.co.in Apr 8, 2025 ਬਰਨਾਲਾ, 8 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਵਿੱਚ ਸ਼ਰੇਆਮ ਚਿੱਟਾ ਵਿਕਣ ਦਾ ਨਸ਼ਾ ਛੁਡਾਓ ਕਮੇਟੀ ਸ਼ੇਰਪੁਰ ਨੇ ਖ਼ੁਲਾਸਾ ਕੀਤਾ ਹੈ। ਹੋਇਆ ਇੰਝ ਕਿ ਨਸ਼ਾ ਛੁਡਾਊ ਕਮੇਟੀ ਸ਼ੇਰਪੁਰ ਦੇ ਮੈਂਬਰਾਂ ਨੂੰ ਜਾਣਕਾਰੀ ਮਿਲੀ ਕਿ ਬਰਨਾਲਾ ਦੇ ਬੱਸ ਸਟੈਂਡ ਨੇੜੇ ਸਥਿਤ ਸੈਂਸੀ ਬਸਤੀ ’ਚ ਨਸ਼ੇ ਦਾ ਕਾਰੋਬਾਰ ਲਗਾਤਾਰ ਜਾਰੀ ਹੈ। ਕਮੇਟੀ ਦੇ ਮੈਂਬਰਾਂ ਨੇ ਇੱਕ ਵਿਅਕਤੀ ਨੂੰ ਭੇਜ ਕੇ 2 ਹਜ਼ਾਰ ਰੁਪਏ ਦਾ ਚਿੱਟਾ ਖਰੀਦਿਆ। ਇਸਦਾ ਵੀਡੀਓ ਵੀ ਬਣਾਇਆ ਗਿਆ। ਕਮੇਟੀ ਦੇ ਮੈਂਬਰਾਂ ਨੇ ਨਸ਼ਾ ਵੇਚਣ ਵਾਲੇ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪਰ ਬਸਤੀ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਦੋਸ਼ੀ ਨੂੰ ਛੁਡਾ ਲਿਆ ਗਿਆ। ਕਮੇਟੀ ਨੇ ਵੀਡੀਓ ਵਿੱਚ ਖਰੀਦਿਆ ਗਿਆ ਚਿੱਟਾ ਵੀ ਦਿਖਾਇਆ। ਉਨ੍ਹਾਂ ਨੇ ਦੱਸਿਆ ਕਿ ਇਹ ਇੱਕ ਘਰ ਤੋਂ ਖਰੀਦਿਆ ਗਿਆ ਹੈ। – ਸੂਚਨਾ ਮਿਲਣ ’ਤੇ ਪੁਲਿਸ ਨੇ ਕੀਤੀ ਚੈਕਿੰਗ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਚੈਕਿੰਗ ਕੀਤੀ। ਬੱਸ ਸਟੈਂਡ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਡੀਐਸਪੀ ਸਿਟੀ ਸਤਵੀਰ ਸਿੰਘ ਨੇ ਦੱਸਿਆ ਕਿ ਐਨਡੀਪੀਐਸ ਐਕਟ ਦੀ ਧਾਰਾ 50 ਦੇ ਤਹਿਤ ਪਾਬੰਦੀਸ਼ੁਦਾ ਪਦਾਰਥ ਦੀ ਬਰਾਮਦਗੀ ਦੇ ਸਮੇਂ ਗਜ਼ਟਿਡ ਅਧਿਕਾਰੀ ਜਾਂ ਮੈਜਿਸਟਰੇਟ ਦਾ ਮੌਕੇ ‘ਤੇ ਹੋਣਾ ਜ਼ਰੂਰੀ ਹੈ। ਡੀਐਸਪੀ ਨੇ ਕਿਹਾ ਕਿ ਇਸ ਮਾਮਲੇ ‘ਚ ਤੁਰੰਤ ਕਾਰਵਾਈ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਤਸਕਰ ‘ਤੇ ਪੁਲਿਸ ਦੀ ਨਜ਼ਰ ਰਹੇਗੀ। ਜੇਕਰ ਕੋਈ ਬਰਾਮਦਗੀ ਹੁੰਦੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Post navigation Previous Post ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਅਧਿਆਪਕਾਂ ਦੀ ਸ਼ਾਨ ਖਿਲਾਫ ਵਰਤੀ ਨੀਵੇਂ ਪੱਧਰ ਦੀ ਸਬਦਾਵਲੀ ਖ਼ਿਲਾਫ਼ ਜਤਾਇਆ ਰੋਹNext Postਬਰਨਾਲਾ ਜ਼ਿਲ੍ਹੇ ’ਚ ਦਾਖ਼ਲਾ ਵਧਾਉਣ ਲਈ ਜਨ ਸੰਪਰਕ ਮੁਹਿੰਮ ਸ਼ੁਰੂ