Posted inਬਰਨਾਲਾ ਸਕੂਲਾਂ ’ਚ ਪਖ਼ਾਨਿਆਂ ਦੀ ਮੁਰੰਮਤ ਦਾ ਵਿਵਾਦ ਭਖਿਆ, ਮੀਤ ਹੇਅਰ ਨੇ ਕੀਤਾ ਪਲਟਵਾਰ Posted by overwhelmpharma@yahoo.co.in Apr 11, 2025 – ਜੇਕਰ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤਾਂ ਸਾਨੂੰ ਲੋੜ ਨਹੀਂ ਸੀ ਪੈਣੀ : ਹੇਅਰ ਬਰਨਾਲਾ, 11 ਅਪ੍ਰੈਲ (ਰਵਿੰਦਰ ਸ਼ਰਮਾ) : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮੀਤ ਹੇਅਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਖਾਨਿਆਂ ਦੀ ਮੁਰੰਮਤ ਦੇ ਵਿਵਾਦ ਨੂੰ ਲੈ ਕੇ ਵਿਰੋਧੀ ਧਿਰ ’ਤੇ ਪਲਟਵਾਰ ਕੀਤਾ ਹੈ। ਹੇਅਰ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਅਜੇ ਵੀ ਵਿਦਿਆਰਥਣਾਂ ਲਈ ਪਖਾਨੇ ਨਹੀਂ ਹਨ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ 75 ਸਾਲਾਂ ’ਚ ਵੀ ਸਕੂਲਾਂ ਅੰਦਰ ਮੁੱਢਲੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ। ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਪਹਿਲਾਂ ਚੰਗੇ ਪਖਾਨੇ ਬਣਾਏ ਗਏ ਹੁੰਦੇ ਤਾਂ ਮੌਜੂਦਾ ਸਰਕਾਰ ਨੂੰ ਇਹ ਕੰਮ ਨਾ ਕਰਨਾ ਪੈਂਦਾ। ਸੰਸਦ ਮੈਂਬਰ ਨੇ ਕਿਹਾ ਕਿ ਟਾਇਲਟ ਇੱਕ ਮੁੱਢਲੀ ਸਹੂਲਤ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਵਿੱਚ ਵੱਡੀਆਂ ਗ੍ਰਾਂਟਾਂ ਦੇ ਕੇ ਹਰ ਸਹੂਲਤ ਪ੍ਰਦਾਨ ਕਰ ਰਹੀ ਹੈ। ਹੇਅਰ ਨੇ ਮੰਗ ਕੀਤੀ ਕਿ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਅਤੇ ਇਸ ਲਈ ਸਕੂਲਾਂ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। Post navigation Previous Post ਗੁਰਦੁਆਰਾ ਬੀਬੀ ਪ੍ਰਧਾਨ ਕੌਰ ਸਾਹਿਬ ਬਰਨਾਲਾ ਵਿਖੇ ਮਹਾਨ ਗੁਰਮਤਿ ਸਮਾਗਮ 13 ਅਪ੍ਰੈਲ ਨੂੰNext Postਜਾਣੋ ਬਰਨਾਲਾ ਵਿੱਚ 12 ਅਪ੍ਰੈਲ ਨੂੰ ਕਿੱਥੇ ਰਹੇਗੀ ਬਿਜਲੀ ਬੰਦ