Posted inਬਰਨਾਲਾ ਡਿਊਟੀ ਦੌਰਾਨ ਸ਼ਹੀਦ ਹੋਏ ਅਗਨੀਵੀਰਾ ਅਤੇ ਜਵਾਨਾਂ ਦੇ ਪਰਿਵਾਰਾਂ ਨੂੰ ਹੱਕ ਦਿਵਾਉਣ ਲਈ ਸਾਬਕਾ ਸੈਨਿਕਾਂ ਦਾ ਵਫਦ ਰਾਜਪਾਲ ਨੂੰ ਮਿਲੇਗਾ – ਇੰਜ. ਸਿੱਧੂ Posted by overwhelmpharma@yahoo.co.in Apr 14, 2025 ਬਰਨਾਲਾ, 14 ਅਪ੍ਰੈਲ (ਰਵਿੰਦਰ ਸ਼ਰਮਾ) : ਸੈਨਿਕ ਵਿੰਗ ਜਿਲ੍ਹਾ ਬਰਨਾਲਾ ਦੀ ਇਕ ਵਿਸ਼ੇਸ਼ ਮੀਟਿੰਗ ਸਰਪ੍ਰਸਤ ਕੈਪਟਨ ਵਿਕਰਮ ਸਿੰਘ ਅਤੇ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਦੀ ਪ੍ਰਧਾਨਗੀ ਹੇਠ ਸਥਾਨਕ ਰੈਸਟ ਹਾਊਸ ਵਿਖੇ ਹੋਈ। ਸੂਬਾ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਕ ਮਤੇ ਰਾਹੀਂ ਪਾਸ ਕੀਤਾ ਕਿ ਸਾਬਕਾ ਸੈਨਿਕਾਂ ਨੂੰ ਲਾਮਬੰਦ ਕਰਨ ਲਈ ਕੋਸ਼ਿਸ਼ ਕੀਤੀ ਜਾਵੇ। ਦੂਸਰੇ ਮਤੇ ਰਾਹੀਂ ਪਾਸ ਕੀਤਾ ਗਿਆ ਕਿ ਕਾਰਗਿੱਲ ਵਿਜੇ ਦਿਵਸ 6 ਜੁਲਾਈ ਨੂੰ ਮਨਾਇਆ ਜਾਵੇ ਅਤੇ ਕਰਗਿਲ ਦੇ ਯੋਧਿਆਂ ਨੂੰ ਯਾਦ ਕੀਤਾ ਜਾਵੇ। ਓਸੇ ਦਿਨ ਇਕ ਮੈਡੀਕਲ ਕੈਪ ਵੀ ਲਗਾਇਆ ਜਾਵੇ, ਜਿਸ ਵਿੱਚ ਲੋੜਵੰਦ ਗਰੀਬਾਂ ਨੂੰ ਚੈੱਕਅੱਪ ਕਰਕੇ ਦਵਾਈਆਂ ਮੁਫ਼ਤ ਦਿੱਤੀਆਂ ਜਾਣ। ਤੀਸਰੇ ਮਤੇ ਰਾਹੀਂ ਇਹ ਫੈਸਲਾ ਕੀਤਾ ਗਿਆ ਕਿ ਡਿਊਟੀ ਦੌਰਾਨ ਕਿਸੇ ਵੀ ਕਾਰਨਾਂ ਕਰਕੇ ਸ਼ਹੀਦ ਹੋਏ ਅਗਨਿਵੀਰਾਂ ਅਤੇ ਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਸੂਬੇ ਦੇ ਰਾਜਪਾਲ ਨੂੰ ਇਕ ਸਾਬਕਾ ਫੌਜੀਆਂ ਦਾ ਵਫ਼ਦ ਮਿਲੇਗਾ ਅਤੇ ਉਹਨਾਂ ਨਾਲ ਹੋਈ ਬੇਇਨਸਾਫ਼ੀ ਮਾਣਯੋਗ ਰਾਜਪਾਲ ਦੇ ਅਤੇ ਉਹਨਾਂ ਰਾਹੀਂ ਦੇਸ਼ ਰੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੈਨਿਕ ਵਿੰਗ ਵੱਲੋ ਸਾਬਕਾ ਫੌਜੀਆਂ ਲਈ ਕੀਤੇ ਕੰਮਾ ਦਾ ਵੇਰਵਾ ਸੂਬੇਦਾਰ ਧੰਨਾ ਸਿੰਘ ਧੌਲਾ ਨੇ ਦਿੱਤਾ। ਅੰਤ ਵਿੱਚ ਕੈਸ਼ੀਅਰ ਹੌਲਦਾਰ ਰੂਪ ਸਿੰਘ ਮਹਿਤਾ ਨੇ ਸਮੂਹ ਮੈਂਬਰਾਂ ਨੂੰ ਖਰਚੇ ਅਤੇ ਆਮਦਨ ਦਾ ਵੇਰਵਾ ਦੇਕੇ ਸਮੂਹ ਮੈਬਰਾਂ ਤੋ ਹਿਸਾਬ ਪਾਸ ਕਰਵਾਇਆ। ਕਾਰਗਿੱਲ ਵਿਜੇ ਦਿਵਸ ਲਈ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਨੇ ਆਪਣੀ ਧਰਮ ਸੁਪਤਨੀ ਸਵ,ਬੀਬੀ ਬਲਰਾਜ ਕੌਰ ਸੇਖੋਂ ਦੀ ਨਿੱਘੀ ਯਾਦ ਵਿੱਚ ਟਰਾਫੀਆਂ ਅਤੇ ਲੋਇਆ ਆਦਿ ਦੀ ਸੇਵਾ ਕਰਨ ਦੀ ਜਿੰਮੇਵਾਰੀ ਲਈ। ਇਸ ਮੌਕੇ ਕੈਪਟਨ ਅਮਰਪਾਲ ਸਿੰਘ ਬੁੱਟਰ, ਕੈਪਟਨ ਬਿੱਕਰ ਸਿੰਘ, ਕੈਪਟਨ ਗੁਰਦੇਵ ਸਿੰਘ ਸੰਘੇੜਾ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਨਾਇਬ ਸਿੰਘ, ਸੂਬੇਦਾਰ ਜਗਸੀਰ ਸਿੰਘ ਭੈਣੀ, ਸੂਬੇਦਾਰ ਧੰਨਾ ਸਿੰਘ ਧੌਲਾ, ਹੌਲਦਾਰ ਬਸੰਤ ਸਿੰਘ ਉਗੋ, ਹੌਲਦਾਰ ਰਾਜ ਸਿੰਘ, ਹੌਲਦਾਰ ਜਗਰਾਜ ਸਿੰਘ, ਹੌਲਦਾਰ ਸਰਬਜੀਤ ਸਿੰਘ ਹਮੀਦੀ, ਹੌਲਦਾਰ ਜਗਸੀਰ ਸਿੰਘ ਅਤੇ ਹੌਲਦਾਰ ਗੁਰਮੀਤ ਸਿੰਘ ਆਦਿ ਹਾਜਰ ਸਨ। ਫੋਟੋ – ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ ਮੀਟਿੰਗ ਕਰਦੇ ਹੋਏ। Post navigation Previous Post ਬਰਨਾਲਾ ‘ਚ ਕਾਂਗਰਸ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆNext Postਡਾ. ਅੰਬੇਦਕਰ ਦੀ ਜਯੰਤੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਬਾਬਾ ਸਾਹਿਬ ਦੀ ਸੋਚ ‘ਤੇ ਪਹਿਰਾ ਦੇਣ ਦਾ ਸੱਦਾ