Posted inਬਰਨਾਲਾ ਨਸ਼ਿਆਂ ਵਿਰੁੱਧ ਨਾਟਕ ‘ਨਵੀਂ ਜ਼ਿੰਦਗੀ’ ਦਾ ਮੰਚਨ Posted by overwhelmpharma@yahoo.co.in Apr 14, 2025 ਬਰਨਾਲਾ, 14 ਅਪ੍ਰੈਲ (ਰਵਿੰਦਰ ਸ਼ਰਮਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਨਾਟਕਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੀ ਰਹਿਨੁਮਾਈ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਸਤਵੰਤ ਸਿੰਘ ਦੀ ਅਗਵਾਈ ਹੇਠ ਮੁਹਿੰਮ ਜਾਰੀ ਹੈ। ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਗ੍ਰਾਮ ਪੰਚਾਇਤ ਝਲੂਰ ਵਲੋਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਝਲੂਰ ਵਿੱਚ “ਨਵੀਂ ਜ਼ਿੰਦਗੀ” ਨਾਟਕ ਕਰਾਇਆ ਗਿਆ। ਇਸ ਨਾਟਕ ਰਾਹੀਂ ਨਸ਼ਿਆਂ ਦੀ ਗ੍ਰਿਫ਼ਤ ਵਿਚ ਆਏ ਨੌਜਵਾਨ ਦੀ ਜਿੰਦਗੀ ਤੇ ਸੱਚੀ ਕਹਾਣੀ ਨਾਲ ਸਬੰਧਤ ਜੁੜੀ ਘਟਨਾ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਸੰਧੂ ਕਲਾਂ, ਸਹਿਣਾ, ਪਿੰਡ ਮਾਂਗੇਵਾਲ ਅਤੇ ਠੁਲੀਵਾਲ ਵਿੱਚ ਵੀ ਨਾਟਕ ਕਰਵਾਇਆ ਗਿਆ। Post navigation Previous Post ‘ਆਪ’ ਸਰਕਾਰ ਕੈਬਿਨਟ ਵਿੱਚ ਐੱਸਸੀ ਭਾਈਚਾਰੇ ਨਾਲ ਸੰਬਧਤ 6 ਮੰਤਰੀ, ਏਜੀ ਦਫ਼ਤਰ ਵਿਚ ਰਾਖਵਾਂਕਰਨ ਕਰਕੇ ਬਾਬਾ ਸਾਹਿਬ ਦੇ ਸੁਪਨੇ ਨੂੰ ਕਰ ਰਹੀ ਹੈ ਸਾਕਾਰ: ਵਿਧਾਇਕ ਪੰਡੋਰੀ, ਉੱਗੋਕੇNext Postਡੀਐਸਪੀ ਬਰਨਾਲਾ ਸਤਵੀਰ ਬੈਂਸ ਵਲੋਂ ਸਰਕਾਰੀ ਹਸਪਤਾਲ ਦਾ ਦੌਰਾ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ