Posted inਬਰਨਾਲਾ ਸਰਬੱਤ ਦਾ ਭਲਾ ਟਰੱਸਟ ਵੱਲੋ 205 ਲੋੜਵੰਦ ਵਿਧਵਾਵਾਂ ਤੇ ਅਪਾਹਿਜਾਂ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵੰਡੇ – ਸਿੱਧੂ Posted by overwhelmpharma@yahoo.co.in Apr 15, 2025 ਬਰਨਾਲਾ, 15 ਅਪ੍ਰੈਲ (ਰਵਿੰਦਰ ਸ਼ਰਮਾ) : ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋ 205 ਲੋੜਵੰਦ ਗਰੀਬ ਵਿਧਵਾਵਾਂ ਅਤੇ ਅਪਾਹਿਜਾਂ ਨੂੰ ਮਹੀਨਾ ਵਾਰ ਪੈਨਸ਼ਨ ਦੇ ਸਹਾਇਤਾ ਚੈੱਕ ਵੰਡੇ ਗਏ। ਇਹ ਜਾਣਕਾਰੀ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ। ਸਭ ਤੋਂ ਪਹਿਲਾਂ ਟਰੱਸਟ ਦੇ ਮੈਨੇਜਿੰਗ ਟਰੱਸਟੀ ਐੱਸ.ਪੀ. ਸਿੰਘ ਉਬਰਾਏ ਦੇ ਜਨਮ ਦਿਨ ਦੇ ਸਬੰਧ ਵਿੱਚ ਅਤੇ ਲੰਬੀ ਉਹਨਾਂ ਦੀ ਲੰਬੀ ਜਿੰਦਗੀ ਤੇ ਤੰਦਰੁਸਤੀ ਲਈ ਗੁਰਦੁਆਰਾ ਸਹਿਬ ਵਿਖੇ ਅਰਦਾਸ ਕਰਵਾਈ ਗਈ ਤੇ ਜਿਲ੍ਹਾ ਪ੍ਰਧਾਨ ਸਿੱਧੂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਹਨਾਂ ਦੇ ਜੀਵਨ ਦੇ ਮਿਸ਼ਨ ਬਾਬਤ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਉਬਰਾਏ ਦੇ ਟਰੱਸਟ ਵੱਲੋ 340 ਮੁਫ਼ਤ ਬਲੱਡ ਟੈਸਟਿੰਗ ਲੈਬ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਵਿੱਚ ਖੋਲੀਆਂ ਹਨ ਤਾਂ ਜੋ ਗਰੀਬ ਲੋਕਾਂ ਨੂੰ ਸਸਤੀ ਮੈਡੀਕਲ ਸਹਾਇਤਾ ਮਿਲ ਸਕੇ ਤੇ ਹਰ ਮਹੀਨੇ ਗਰੀਬ ਵਿਧਵਾਵਾਂ ਤੇ ਅਪਾਹਿਜਾਂ ਨੂੰ ਲੱਖਾਂ ਰੁਪਏ ਬਤੌਰ ਪੈਨਸ਼ਨ ਵੰਡੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਵੀ ਇਕ ਸ਼ਹਿਰ ਵਿੱਚ ਤੇ ਇਕ ਪਿੰਡ ਪੱਖੋ ਕਲਾਂ ਵਿਖੇ ਜਲਦੀ ਹੀ ਮੁਫ਼ਤ ਟੈਸਟਿੰਗ ਲੈਬ ਖੋਲ੍ਹੀਆਂ ਜਾ ਰਹੀਆਂ ਹਨ। ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ, ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਜਥੇਦਾਰ ਗੁਰਮੀਤ ਸਿੰਘ ਧੌਲਾ, ਰਾਜਿੰਦਰ ਪ੍ਰਸਾਦ, ਹੌਲਦਾਰ ਬਸੰਤ ਸਿੰਘ ਉਗੋ, ਯੋਗਰਜ ਯੋਗੀ, ਸੂਬੇਦਾਰ ਗੁਰਜੰਟ ਸਿੰਘ, ਗੁਰਦੇਵ ਸਿੰਘ ਮੱਕੜ ਆਦਿ ਮੈਂਬਰ ਹਾਜ਼ਰ ਸਨ। Post navigation Previous Post ਨਸ਼ਾ ਤਸਕਰੀ ਦੇ ਮਾਮਲੇ ’ਚ ਕੇਸ ਦਰਜ ਨਾ ਕਰਨ ਬਦਲੇ ਰਿਸ਼ਵਤ ਮੰਗਣ ਵਾਲਾ ਸਿਪਾਹੀ ਵਿਜੀਲੈਂਸ ਨੇ ਕੀਤਾ ਕਾਬੂNext Postਪੋਸ਼ਣ ਪਖਵਾੜੇ ਤਹਿਤ ਸੀ ਐਚ ਸੀ ਮਹਿਲ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ