Posted inਚੰਡੀਗੜ੍ਹ ‘ਆਪ’ ਵਲੋਂ ਬਲਤੇਜ ਪੰਨੂੰ ਨਸ਼ਾ ਮੁਕਤੀ ਮੋਰਚਾ ਲਈ ਮੁੱਖ ਸਪੋਕਸਪਰਸਨ ਨਿਯੁਕਤ, ਜ਼ੋਨਾਂ ਦੇ ਕੋਆਰਡੀਨੇਟਰ ਵੀ ਐਲਾਨੇ Posted by overwhelmpharma@yahoo.co.in Apr 15, 2025 ਚੰਡੀਗੜ੍ਹ, 15 ਅਪ੍ਰੈਲ (ਰਵਿੰਦਰ ਸ਼ਰਮਾ) : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਮੰਗਲਵਾਰ ਨੂੰ ਨਸ਼ਾ ਮੁਕਤੀ ਮੋਰਚਾ ਲਈ ਮੁੱਖ ਸਪੋਕਸਪਰਸਨ ਤੇ ਸਾਰੇ ਜ਼ੋਨਾਂ ਦੇ ਕੋਆਰਡੀਨੇਟਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਬਲਤੇਜ ਪੰਨੂੰ ਨੂੰ ਮੁੱਖ ਸਪੋਕਸਪਰਸਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਸਾਰੇ ਜ਼ੋਨਾਂ ਦੇ ਕੋਆਰਡੀਨੇਟਰਾਂ ਤਹਿਤ ਸੋਨੀਆ ਮਾਨ ਨੂੰ ਮਾਝਾ, ਨਯਨ ਛਾਬੜਾ ਨੂੰ ਦੋਆਬਾ, ਜਗਦੀਪ ਜੱਗਾ ਨੂੰ ਮਾਲਵਾ ਈਸਟ, ਚੁਸ਼ਪਿੰਦਰ ਚਹਿਲ ਨੂੰ ਮਾਲਵਾ ਵੈਸਟ ਅਤੇ ਸੁਖਜੀਤ ਸਿੰਘ ਢਿਲਵਾਂ ਨੂੰ ਮਾਲਵਾ ਸੈਂਟਰਲ ਦਾ ਕੋਆਰਡੀਨੇਟਰ ਲਗਾਇਆ ਗਿਆ ਹੈ। Post navigation Previous Post ਪੋਸ਼ਣ ਪਖਵਾੜੇ ਤਹਿਤ ਸੀ ਐਚ ਸੀ ਮਹਿਲ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆNext Post15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਤੇ ਫ਼ੀਲਡ ਕਾਨੂੰਗੋ ਗ੍ਰਿਫ਼ਤਾਰ,ਕਾਨੂੰਗੋ ਦੀ ਭੈਣ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ