Posted inਬਰਨਾਲਾ ਬੀਕੇਯੂ ਡਕੌਂਦਾ ਨੇ ਗਰੀਬ ਕਿਸਾਨ ਦੇ ਘਰ ਦੀ ਕੁਰਕੀ ਰੋਕੀ Posted by overwhelmpharma@yahoo.co.in Apr 17, 2025 ਬਰਨਾਲਾ, 17 ਅਪ੍ਰੈਲ (ਰਵਿੰਦਰ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਅੱਜ ਪਿੰਡ ਬੀਹਲਾ ਖ਼ੁਰਦ ਵਿਖੇ ਵਿਰੋਧ ਕਰਕੇ ਗਰੀਬ ਕਿਸਾਨ ਦੇ ਘਰ ਦੀ ਕੁਰਕੀ ਰੋਕੀ ਗਈ। ਜਥੇਬੰਦੀ ਦੇ ਵਿਰੋਧ ਨੂੰ ਦੇਖਦਿਆਂ ਕੋਈ ਵੀ ਸਰਕਾਰੀ ਅਧਿਕਾਰੀ ਕੁਰਕੀ ਕਰਨ ਨਾ ਪੁੱਜਿਆ। ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ, ਜਗਰਾਜ ਸਿੰਘ ਹਰਦਾਸਪੁਰਾ ਅਤੇ ਗੁਰਦੇਵ ਸਿੰਘ ਮਾਂਗੇਵਾਲ ਨੇ ਦੱਸਿਆ ਕਿ ਪਿੰਡ ਬੀਹਲਾ ਖੁਰਦ ਦੇ ਕਿਸਾਨ ਚਰਨਜੀਤ ਸਿੰਘ ਨੇ ਇੱਕ ਨਿੱਜੀ ਬੈਂਕ ਤੋਂ ਪਸ਼ੂ ਪਾਲਣ ਲਈ 7 ਲੱਖ ਤੋਂ ਵੱਧ ਦਾ ਕਰਜ਼ਾ ਲਿਆ ਸੀ। ਇਸ ਦੌਰਾਨ 58,000 ਰੁਪਏ ਦੇ ਕਰੀਬ ਰਕਮ ਬੀਮੇ ਦੇ ਨਾਂ ’ਤੇ ਕੱਟੀ ਗਈ, ਪਰ ਪਸ਼ੂਆਂ ਦਾ ਬੀਮਾ ਨਹੀਂ ਕਰਵਾਇਆ ਗਿਆ। ਬਾਅਦ ਵਿੱਚ ਲੰਪੀ ਸਕਿੱਨ ਬੀਮਾਰੀ ਕਾਰਨ ਕਿਸਾਨ ਦੀਆਂ 9 ਗਾਵਾਂ ਮਰ ਗਈਆਂ। ਫੋਟੋਆਂ ਅਤੇ ਸਬੂਤ ਦੇਣ ਦੇ ਬਾਵਜੂਦ ਕਿਸਾਨ ਨੂੰ ਕੋਈ ਵੀ ਬੀਮਾ ਕਲੇਮ ਨਹੀਂ ਮਿਲਿਆ। ਕਰਜ਼ੇ ਦੀ ਪਹਿਲੀ ਕਿਸ਼ਤ ਵੀ ਖਾਤੇ ਵਿੱਚ ਪੈਸੇ ਪਾਉਣ ਤੋਂ ਪਹਿਲਾਂ ਹੀ ਕੱਟ ਲਈ ਗਈ ਸੀ। ਉਕਤ ਕਿਸਾਨ 1,82,105 ਕਿਸ਼ਤਾਂ ਰਾਹੀਂ ਵਾਪਸ ਕਰ ਚੁੱਕਾ ਹੈ। ਕਿਸਾਨ ਕੋਲ ਖੁਦ ਦੀ ਕੋਈ ਖੇਤੀਯੋਗ ਜ਼ਮੀਨ ਨਹੀਂ ਹੈ ਅਤੇ ਉਹ ਪਸ਼ੂਆਂ ਦੇ ਦੁੱਧ ਦੀ ਵਿਕਰੀ ਰਾਹੀਂ ਘਰ ਦਾ ਗੁਜ਼ਾਰਾ ਕਰਦਾ ਸੀ। ਗਾਵਾਂ ਦੇ ਮਰਨ ਪਿੱਛੋਂ ਕਿਸਾਨ ਦੇ ਕੋਲ ਕੋਈ ਹੋਰ ਆਮਦਨ ਦਾ ਸਾਧਨ ਨਹੀਂ ਰਿਹਾ, ਜਿਸ ਕਰਕੇ ਉਹ ਹੁਣ ਲੋਨ ਦੀਆਂ ਕਿਸ਼ਤਾਂ ਭਰਨ ਵਿੱਚ ਅਸਮਰੱਥ ਹੋ ਗਿਆ। ਜਥੇਬੰਦੀ ਦੇ ਆਗੂਆਂ ਨੇ ਸਾਫ਼ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਕਿਸਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। Post navigation Previous Post ਪੰਜਾਬ ਸਰਕਾਰ ਵਲੋਂ ਸਕੂਲਾਂ ਦੀ ਬਦਲੀ ਜਾ ਰਹੀ ਹੈ ਨੁਹਾਰ : ਹਰਿੰਦਰ ਧਾਲੀਵਾਲNext Postਬਰਨਾਲਾ ਵਿਖੇ ਨਵੇਂ ਤਹਿਸੀਲਦਾਰ ਨੇ ਸੰਭਾਲਿਆ ਅਹੁਦਾ