Posted inਬਰਨਾਲਾ ਸਰਬੱਤ ਦਾ ਭਲਾ ਟਰੱਸਟ ਨੇ ਝੁੱਗੀ ਝੋਪੜੀ ਸਣੇ ਹੋਰ 500 ਲੋੜਵੰਦ ਬੱਚਿਆਂ ਨੂੰ ਵੰਡੀ ਸਟੇਸ਼ਨਰੀ Posted by overwhelmpharma@yahoo.co.in Apr 18, 2025 ਬਰਨਾਲਾ, 18 ਅਪ੍ਰੈਲ (ਰਵਿੰਦਰ ਸ਼ਰਮਾ) : ਗਰੀਬ ਬੱਚਿਆ ਨੂੰ ਸਿੱਖਿਅਤ ਕਰਨ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਇਕ ਉਪਰਾਲੇ ਤਹਿਤ ਸਥਾਨਕ ਦਾਣਾ ਮੰਡੀ ਵਿੱਚ ਜੱਸੀ ਪੇਧਨੀ ਦੀ ਸੰਸਥਾ ਗੁਰੂ ਨਾਨਕ ਨਾਮ ਲੇਵਾ ਸਲੱਮ ਸੋਸਾਇਟੀ ਵਲੋਂ ਚਲਾਏ ਜਾ ਰਹੇ ਓਪਨ ਸਕੂਲ, ਜਿਸ ਵਿੱਚ ਝੁੱਗੀ ਝੋਪੜੀ ਵਾਲੇ ਬੱਚੇ ਸਕੂਲ ਟਾਇਮ ਤੋਂ ਬਾਅਦ ਪੜਦੇ ਹਨ, ਵਿੱਚ ਤਕਰੀਬਨ 300 ਦੇ ਕਰੀਬ ਗਰੀਬ ਬੱਚਿਆਂ ਨੂੰ ਅਤੇ ਰਾਹੀਂ ਬਸਤੀ ਪ੍ਰਾਇਮਰੀ ਸਕੂਲ ਵਿੱਚ 200 ਦੇ ਕਰੀਬ ਗਰੀਬ ਬੱਚਿਆ ਨੂੰ ਨਵੇਂ ਸਾਲ ਦੀ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾ ਦੋ ਦੋ ਕਾਪੀਆਂ, ਦੋ ਦੋ ਪੈਨਸਲਾਂ, ਦੋ ਦੋ ਐਰੇਸਰ ਅਤੇ ਦੋ ਦੋ ਪੈਨਸਿਲ ਤ੍ਰਾਸ ਹਰ ਇਕ ਬੱਚੇ ਨੂੰ ਵੰਡੇ ਗਏ। ਇਹ ਜਾਣਕਾਰੀ ਸਾਂਝੀ ਕਰਦਿਆ ਸੰਸਥਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਪਟਿਆਲਾ ਦੀ ਐਜੂਕੇਸ਼ਨ ਡਾਇਰੈਕਟਰ ਮੈਡਮ ਇੰਦਰਜੀਤ ਕੌਰ ਇਹ ਸਮਗਰੀ ਬੱਚਿਆ ਨੂੰ ਵੰਡਣ ਵਾਸਤੇ ਵਿਸੇਸ ਤੌਰ ਤੇ ਪਟਿਆਲਾ ਤੋ ਲੈਕੇ ਆਏ ਤਾਂ ਜੋ ਗਰੀਬ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਆ ਜਾਵੇ ਅਤੇ ਇਹ ਬੱਚੇ ਕੱਲ੍ਹ ਨੂੰ ਦੇਸ਼ ਦੇ ਪੜ੍ਹੇ ਲਿਖੇ ਨਾਗਰਿਕ ਬਣ ਸਕਣ। ਜਿਲ੍ਹਾ ਪ੍ਰਧਾਨ ਸਿੱਧੂ ਨੇ ਕਿਹਾ ਕਿ 15 ਅਗਸਤ ਅਤੇ 26 ਜਨਵਰੀ ਨੂੰ ਵੀ ਇਹਨਾਂ ਬੱਚਿਆ ਨੂੰ ਇੰਨਾ ਹੀ ਸਮਾਨ ਵੰਡਿਆ ਜਾਵੇਗਾ ਅਤੇ ਨਾਲ ਬੱਚਿਆ ਨੂੰ ਕੋਲਡ ਡਰਿੰਕਸ, ਮਠਿਆਈਆਂ ਅਤੇ ਸਮੋਸੇ ਵਗੈਰਾ ਵੀ ਵੰਡੇ ਜਾਣਗੇ ਤਾਂ ਜੋ ਅਜਾਦੀ ਦਿਹਾੜਿਆਂ ਤੇ ਬੱਚਿਆ ਨਾਲ ਖ਼ੁਸ਼ੀ ਸਾਂਝੀ ਕੀਤੀ ਜਾਵੇ। ਇਸ ਮੌਕੇ ਜਥੇਦਾਰ ਸੁਖਦਰਸ਼ਨ ਸਿੰਘ, ਸਰਪੰਚ ਗੁਰਮੀਤ ਸਿੰਘ ਧੌਲਾ, ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਹੌਲਦਾਰ ਬਸੰਤ ਸਿੰਘ ਉਗੋਕੇ, ਗੁਰਦੇਵ ਸਿੰਘ ਮੱਕੜ ਅਤੇ ਟੀਚਰ ਰੀਟਾ ਕੁਮਾਰੀ, ਗੁਰਦੀਪ ਕੌਰ ਅਤੇ ਹੋਰ ਮੈਂਬਰ ਹਾਜ਼ਰ ਸਨ। Post navigation Previous Post ਸਿਹਤ ਵਿਭਾਗ ਦਾ ਵੱਡਾ ਫ਼ੈਸਲਾ : ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ 24 ਘੰਟੇ ਤੈਨਾਤ ਰਹਿਣਗੇ ਗਾਰਡNext Postਹਰ ਵਿਅਕਤੀ ਪੰਜਾਬ ਸਰਕਾਰ ਦੀ ਮੁਹਿੰਮ ਵਿੱਚ ਸਾਥ ਦੇਵੇ : ਐੱਸਡੀਐਮ ਰਿਸ਼ਭ ਬਾਂਸਲ