Posted inਬਰਨਾਲਾ ਅਸਮਾਨੀ ਬਿਜਲੀ ਕਾਰਨ ਲੱਗੀ ਅੱਗ , ਸਾਢੇ ਤਿੰਨ ਏਕੜ ਕਣਕ ਤੇ ਪੰਜ ਏਕੜ ਟਾਂਗਰਾ ਸੜਿਆ Posted by overwhelmpharma@yahoo.co.in Apr 19, 2025 ਬਰਨਾਲਾ, 19 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲੇ ਦੇ ਪਿੰਡ ਕੁਰੜ ਸ਼ੁਕਰਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਸਾਢੇ ਤਿੰਨ ਏਕੜ ਕਣਕ ਦੀ ਖੜੀ ਫ਼ਸਲ ‘ਤੇ ਕਰੀਬ ਪੰਜ ਏਕੜ ਟਾਂਗਰ ਨੂੰ ਅੱਗ ਨਾਲ ਸੜ ਕਿ ਸੁਆਹ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਤੇ ਪਿੰਡ ਦੇ ਸਰਪੰਚ ਸੁਖਵਿੰਦਰ ਦਾਸ ਬਾਵਾ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ ਪੰਜ ਵਜੇ, ਤੇਜ਼ ਹਵਾਵਾਂ, ਬੱਦਲਵਾਈ ਅਤੇ ਅਸਮਾਨੀ ਬਿਜਲੀ ਕਾਰਨ ਪਿੰਡ ਕੁਰੜ ਦੇ ਕਿਸਾਨਾਂ ਦੀਆਂ ਖੇਤਾਂ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਕਾਰਨ ਕਿਸਾਨ ਗੁਰਦਾਸ ਸਿੰਘ ਪੁੱਤਰ ਕਰਨੈਲ ਸਿੰਘ ਦੀ ਡੇਢ ਏਕੜ ਕਣਕ ਦੀ ਫਸਲ, ਅਤੇ ਗੁਰਚਰਨ ਸਿੰਘ ਪੁੱਤਰ ਨਿਧਾਨ ਸਿੰਘ ਹਮੀਦੀ ਵਾਲੇ ਦੀ ਦੋ ਏਕੜ ਕਣਕ ਸੜ ਕੇ ਸੁਆਹ ਹੋ ਗਈ। ਇਨ੍ਹਾਂ ਤੋਂ ਇਲਾਵਾ ਕਿਸਾਨ ਪ੍ਰੀਤਮ ਸਿੰਘ ਗਰੇਵਾਲ ਦੇ ਡੇਢ ਏਕੜ ਕਣਕ ਨਾੜ, ਅਤੇ ਹੋਰ ਕਿਸਾਨਾਂ ਦੇ ਪੰਜ ਏਕੜ ਟਾਂਗਰਾ ਨੂੰ ਵੀ ਅੱਗ ਨੇ ਨੁਕਸਾਨ ਪਹੁੰਚਾਇਆ। ਜਿਵੇਂ ਹੀ ਪਿੰਡ ਵਾਸੀਆਂ ਨੂੰ ਅੱਗ ਲੱਗਣ ਦੀ ਖਬਰ ਮਿਲੀ, ਉਨ੍ਹਾਂ ਨੇ ਟਰੈਕਟਰ-ਟਰਾਲੀਆਂ ਅਤੇ ਹੋਰ ਯੰਤਰਾਂ ਦੀ ਮਦਦ ਨਾਲ ਜਾਨ ਜੋਖਮ ਵਿੱਚ ਪਾ ਕੇ ਅੱਗ ‘ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ‘ਤੇ ਪਹੁੰਚੀ ਅਤੇ ਅੱਗ ਬੁਝਾਉਣ ਵਿੱਚ ਮਦਦ ਕੀਤੀ।ਇਸ ਮੌਕੇ ਸਰਪੰਚ ਸੁਖਵਿੰਦਰ ਦਾਸ ਬਾਵਾ, ਸਮਾਜ ਸੇਵੀ ਅਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਕਿਸਾਨ ਆਗੂ ਹਾਕਮ ਸਿੰਘ ਕੁਰੜ, ਬਲਜਿੰਦਰ ਸਿੰਘ ਸਰਾਂ, ਜਸਪਾਲ ਸਿੰਘ ਫੌਜੀ, ਅਤੇ ਆਪ ਆਗੂ ਜਗਦੇਵ ਸਿੰਘ ਸੋਨੀ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। Post navigation Previous Post ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਸਕੂਲਾਂ ਵਿਚ ਲੱਖਾਂ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨNext Postਕੀ ਸਰਕਾਰ ਤੇ ਪ੍ਰਸ਼ਾਸਨ ਦੀ ਸਖਤੀ ਨਾਕਾਫੀ? ਨਹੀਂ ਰੁਕ ਰਹੀਆਂ ਵਿਦੇਸ਼ ਭੇਜਣ ਦੇ ਨਾਂ ‘ਤੇ ਧੋਖਾਧੜੀਆਂ