Posted inਬਰਨਾਲਾ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਬਰਨਾਲਾ ਦੇ ਦੋ ਨੌਜਵਾਨਾਂ ਨੇ ਕੀਤੀ ਖ਼ੁਦਕੁਸ਼ੀ Posted by overwhelmpharma@yahoo.co.in Apr 21, 2025 ਬਰਨਾਲਾ, 21 ਅਪ੍ਰੈਲ (ਰਵਿੰਦਰ ਸ਼ਰਮਾ) : ਹਲਕਾ ਭਦੌੜ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ’ਚ ਦੋ ਨੌਜਵਾਨਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਕੁਲਵੀਰ ਕਿੰਦਾ ਤੇ ਬਲਵੀਰ ਬੀਰਾ ਕਾਰ ’ਚ ਕਿੰਦਾ ਦੇ ਖੇਤ ’ਚ ਗਏ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੀ। ਉਨ੍ਹਾਂ ਲਾਈਵ ਹੋ ਕੇ ਕਿਹਾ ਕਿ ਉਹ ਪਿੰਡ ਦੇ ਦੋ-ਤਿੰਨ ਲੋਕਾਂ ਤੋਂ ਨਾਰਾਜ਼ ਹਨ। ਪਹਿਲਾਂ ਇਨ੍ਹਾਂ ਨੂੰ ਅਫੀਮ ਸਪਲਾਈ ਕਰਦੇ ਸਨ ਤੇ ਧੰਦੇ ’ਚ ਧੋਖਾਧੜੀ ਕਰ ਕੇ ਉਪਰੋਕਤ ਵਿਅਕਤੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਸਨ ਤੇ ਉਨ੍ਹਾਂ ਦੇ ਖੇਤੀ ਸੰਦ ਵੀ ਖੋਹ ਲੈਂਦੇ ਸਨ ਤੇ ਇਸ ਕਾਰਨ ਅਸੀਂ ਆਪਣੀ ਜਾਨ ਤੋਂ ਹੱਥ ਧੋ ਰਹੇ ਹਾਂ। ਜਦੋਂ ਤੱਕ ਪਿੰਡ ਵਾਸੀਆਂ ਨੇ ਵੀਡੀਓ ਦੇਖੀ, ਉਦੋਂ ਤੱਕ ਦੋਵਾਂ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਵੀਡੀਓ ’ਚ ਬਲਬੀਰ ਸਿੰਘ ਬੀਰਾ ਤੇ ਕੁਲਵਿੰਦਰ ਕਿੰਦਾ ਹੱਥਾਂ ’ਚ ਸਲਫਾਸ ਤੇ ਜ਼ਹਿਰ ਦਾ ਡੱਬਾ ਫੜੀ ਦਿਖਾਈ ਦੇ ਰਹੇ ਹਨ। ਦੋਵਾਂ ਦੀਆਂ ਲਾਸ਼ਾਂ ਬਰਨਾਲਾ ਦੇ ਮੁਰਦਾਘਰ ’ਚ ਭੇਜ ਦਿੱਤੀਆਂ ਗਈਆਂ ਹਨ ਤੇ ਪੁਲਿਸ ਪਰਿਵਾਰ ਦੇ ਬਿਆਨ ਦਰਜ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਬੀਰਾ ਖ਼ਿਲਾਫ਼ 7 ਤੇ ਕੁਲਵਿੰਦਰ ਖ਼ਿਲਾਫ਼ 2 ਕੇਸ ਦਰਜ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੀਡੀਓ ‘ਚ ਜਿਸ ਵਿਅਕਤੀ ਦਾ ਨਾਂ ਦੱਸਿਆ ਜਾ ਰਿਹਾ ਹੈ, ਉਹ ਕਾਫੀ ਸਮੇਂ ਤੋਂ ਕਿਡਨੀ ਟਰਾਂਸਪਲਾਂਟ ਦੇ ਆਖਰੀ ਪੜਾਅ ‘ਤੇ ਸੀ। ਡੀਐੱਸਪੀ ਤਪਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ। Post navigation Previous Post ਕਿਸਾਨਾਂ ਲਈ ਜ਼ਰੂਰੀ ਖ਼ਬਰ! ਸਰਕਾਰ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਬਣਾਇਆ ਜ਼ਬਰਦਸਤ ਪਲਾਨNext Postਜ਼ਿਲ੍ਹਾ ਬਰਨਾਲਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ ਨੇ ਸਾਈਕਲ ਸਵਾਰ ਦਰੜਿਆ