Posted inਨਵੀਂ ਦਿੱਲੀ ਰਾਜਨੀਤੀ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ ਕਿਸੇ ਮਹਿਲਾ ਵਿਧਾਇਕ ਨੂੰ! Posted by overwhelmpharma@yahoo.co.in Feb 10, 2025 ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਤੇ ਪੂਰਨ ਬਹੁਮਤ ਨਾਲ ਜਿੱਤ ਹੋਈ ਹੈ। ਜਿਸ ਤੋਂ ਬਾਅਦ ਭਾਜਪਾ ਵਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਕਈ ਨਾਵਾਂ ’ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ’ਚ ਮੁੱਖ ਮੰਤਰੀ ਦਾ ਅਹੁਦਾ ਇੱਕ ਮਹਿਲਾ ਵਿਧਾਇਕ ਨੂੰ ਦਿੱਤਾ ਜਾ ਸਕਦਾ ਹੈ। ਇਹ ਵੀ ਖ਼ਬਰ ਹੈ ਕਿ ਮੁੱਖ ਮੰਤਰੀ ਦੇ ਨਾਲ-ਨਾਲ ਇੱਕ ਉਪ ਮੁੱਖ ਮੰਤਰੀ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਹੁਦਾ ਪੂਰਵਾਂਚਲ ਤੋਂ ਆਉਣ ਵਾਲੇ ਕਿਸੇ ਨੇਤਾ ਨੂੰ ਦਿੱਤਾ ਜਾ ਸਕਦਾ ਹੈ। ਭਾਜਪਾ ਆਗੂਆਂ ਅਨੁਸਾਰ ਇਸ ਬਾਰੇ ਅੰਤਿਮ ਸਹਿਮਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਹੀ ਬਣ ਸਕੇਗੀ। ਇਸ ਵੇਲੇ ਪਾਰਟੀ ’ਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਗ੍ਰੇਟਰ ਕੈਲਾਸ਼ ਸੀਟ ‘ਤੇ ਸੌਰਭ ਭਾਰਦਵਾਜ ਨੂੰ ਹਰਾਉਣ ਵਾਲੀ ਸ਼ਿਖਾ ਰਾਏ ਇਸ ਦੌੜ ’ਚ ਅੱਗੇ ਹੈ। ਪੰਜ ਔਰਤਾਂ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੀਆਂ ਇਸ ਚੋਣ ’ਚ ਸਿਰਫ਼ ਪੰਜ ਔਰਤਾਂ ਜਿੱਤ ਕੇ ਵਿਧਾਨ ਸਭਾ ’ਚ ਪਹੁੰਚੀਆਂ ਹਨ। ਇਸ ’ਚ ਚਾਰ ਭਾਜਪਾ ਆਗੂ ਹਨ। ਮੁੱਖ ਮੰਤਰੀ ਆਤਿਸ਼ੀ ਇੱਕੋ ਇੱਕ ‘ਆਪ’ ਨੇਤਾ ਹਨ। ਭਾਜਪਾ ਦੀ ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਜਿੱਤੀ। ਉਨ੍ਹਾਂ ਨੇ ‘ਆਪ’ ਉਮੀਦਵਾਰ ਬੰਦਨਾ ਕੁਮਾਰੀ ਨੂੰ ਹਰਾਇਆ ਹੈ। ਇਸ ਦੌਰਾਨ, ਵਜ਼ੀਰਪੁਰ ਸੀਟ ਤੋਂ ਭਾਜਪਾ ਉਮੀਦਵਾਰ ਪੂਨਮ ਸ਼ਰਮਾ ਨੇ ‘ਆਪ’ ਦੇ ਨੀਰਜ ਗੁਪਤਾ ਨੂੰ ਹਰਾਇਆ। ਭਾਜਪਾ ਆਗੂ ਨੀਲਮ ਪਹਿਲਵਾਨ ਨੇ ਨਜਫਗੜ੍ਹ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ। ਨੀਲਮ ਨੇ ‘ਆਪ’ ਉਮੀਦਵਾਰ ਤਰੁਣ ਕੁਮਾਰ ਨੂੰ 29009 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਵੀ ਭਾਜਪਾ ਦੇ ਖਾਤੇ ’ਚ ਗਈ। ਇੱਥੇ ਭਾਜਪਾ ਨੇਤਾ ਸ਼ਿਖਾ ਰਾਏ ਨੇ ‘ਆਪ’ ਦੇ ਸੀਨੀਅਰ ਨੇਤਾ ਸੌਰਭ ਭਾਰਦਵਾਜ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਦੇ ਸਾਬਕਾ ਮੰਤਰੀ ਨੂੰ 3188 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਤਰ੍ਹਾਂ ਭਾਜਪਾ ਦੀਆਂ ਚਾਰ ਮਹਿਲਾ ਆਗੂ ਸਦਨ ਵਿੱਚ ਪਹੁੰਚ ਗਈਆਂ ਹਨ। Post navigation Previous Post ਐੱਸ.ਸੀ./ਐੱਸ.ਟੀ. ਐਕਟ ਤਹਿਤ ਰਵਨੀਤ ਬਿੱਟੂ ਦਾ ਸਲਾਹਕਾਰ ਗ੍ਰਿਫ਼ਤਾਰNext Postਸੀ.ਐੱਚ.ਸੀ. ਮਹਿਲ ਕਲਾਂ ਨੇ ਰਾਜ ਪੱਧਰ ’ਤੇ ਪ੍ਰਾਪਤ ਕੀਤਾ ਤੀਜਾ ਸਥਾਨ