Posted inਬਰਨਾਲਾ ਸੀ.ਐੱਚ.ਸੀ. ਮਹਿਲ ਕਲਾਂ ਨੇ ਰਾਜ ਪੱਧਰ ’ਤੇ ਪ੍ਰਾਪਤ ਕੀਤਾ ਤੀਜਾ ਸਥਾਨ Posted by overwhelmpharma@yahoo.co.in Feb 11, 2025 ਬਰਨਾਲਾ\ਮਹਿਲ ਕਲਾਂ, 11 ਫਰਵਰੀ (ਰਵਿੰਦਰ ਸ਼ਰਮਾ) : ਸਿਵਲ ਸਰਜਨ ਬਰਨਾਲਾ ਡਾ.ਬਲਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੁਰਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਮਹਿਲ ਕਲਾਂ ਨੇ ਕਾਇਆਕਲਪ ਪੋ੍ਗਰਾਮ ਵਿੱਚ 94.76 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਰਾਜ ਵਿੱਚ ਤੀਜਾ ਸਥਾਨ ਪਾ੍ਪਤ ਕੀਤਾ ਹੈ। ਇਹ ਜਾਣਕਾਰੀ ਐਸ ਐਮ ਓ ਡਾ ਗੁਰਤੇਜਿੰਦਰ ਕੌਰ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਹਸਪਤਾਲ ਸਟਾਫ ਦੀ ਅਣਥੱਕ ਮਿਹਨਤ ਅਤੇ ਸਰਕਾਰ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਦਾ ਨਤੀਜਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ ਅੰਮਿ੍ਤਪਾਲ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਭਾਰਤ ਵਿੱਚ ਸਿਹਤ ਅਤੇ ਸਵੱਛਤਾ ਸਹੂਲਤਾਂ ਵਿੱਚ ਵਾਧਾ ਕਰਨ ਲਈ ਸਰਕਾਰ ਵਲੋਂ 2015 ਵਿੱਚ ਕਾਇਆਕਲਪ ਅਵਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚੈਕਿੰਗ ਟੀਮ ਵਲੋਂ ਰਾਉਂਡ ਦੌਰਾਨ ਹਸਪਤਾਲ ਦਾ ਵੱਖ ਵੱਖ ਮਾਣਕਾਂ ਜਿਵੇਂ ਕਿ ਸਫਾਈ ਤੇ ਸਵੱਛਤਾ ਪ੍ਬੰਧਨ, ਬਾਇਓਮੈਡੀਕਲ ਵੇਸਟ ਪ੍ਬੰਧਨ, ਲਾਗ ਰੋਕੁ ਪ੍ਬੰਧਨ, ਹਰਬਲ ਗਾਰਡਨ, ਹਸਪਤਾਲ ਦਾ ਆਮ ਪ੍ਬੰਧਨ, ਵਧੀਆ ਸਿਹਤ ਸਹੂਲਤਾਂ, ਡਰੈਸ ਕੋਡ ਆਦਿ ਦੇ ਅਧਾਰ ‘ਤੇ ਮੁਲਾਂਕਣ ਕੀਤਾ ਗਿਆ। ਇਸ ਮੌਕੇ ਡਾ ਗੁਰਤੇਜਿੰਦਰ ਕੌਰ ਵਲੋਂ ਸਾਰੇ ਸਟਾਫ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਅਜਿਹੇ ਨਤੀਜੇ ਕਾਇਮ ਰੱਖਣ ਦਾ ਆਸ਼ਵਾਸਨ ਦਿੱਤਾ ਗਿਆ। Post navigation Previous Post ਦਿੱਲੀ ਦੇ ਨਵੇਂ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ ਕਿਸੇ ਮਹਿਲਾ ਵਿਧਾਇਕ ਨੂੰ!Next Postਸਿਹਤ ਵਿਭਾਗ ਵੱਲੋ ਪਿੰਡ ਪੱਧਰ ਤੱਕ ਕਰਵਾਏ ਜਾ ਰਹੇ ਹਨ “ਕਿਸ਼ੋਰ ਸਿਹਤ ਸਬੰਧੀ” ਸੈਮੀਨਾਰ