Posted inਸਿਹਤ ਬਰਨਾਲਾ ਸਿਹਤ ਵਿਭਾਗ ਵੱਲੋ ਪਿੰਡ ਪੱਧਰ ਤੱਕ ਕਰਵਾਏ ਜਾ ਰਹੇ ਹਨ “ਕਿਸ਼ੋਰ ਸਿਹਤ ਸਬੰਧੀ” ਸੈਮੀਨਾਰ Posted by overwhelmpharma@yahoo.co.in Feb 11, 2025 ਬਰਨਾਲਾ, 11 ਫਰਵਰੀ (ਰਵਿੰਦਰ ਸ਼ਰਮਾ) : ਸਿਹਤ ਵਿਭਾਗ ਬਰਨਾਲਾ ਵੱਲੋ ਡਾ ਬਲਦੇਵ ਸਿੰਘ ਸੰਧੂ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਡਾ ਗੁਰਬਿੰਦਰ ਕੌਰ ਜ਼ਿਲ੍ਹਾ ਟੀਕਾਕਰਨ ਅਫਸਰ ਦੀ ਅਗਵਾਈ ਵਿੱਚ ਜ਼ਿਲ੍ਹਾ ਬਰਨਾਲਾ ਵਿੱਚ 10 ਤੋਂ 19 ਸਾਲ ਦੇ ਕਿਸ਼ੋਰ ਅਤੇ ਕਿਸ਼ੋਰਆਂ ਨੂੰ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕਰਮ ਤਹਿਤ ਪਿੰਡਾਂ ਵਿੱਚ ਜਾਗਰੂਕਤਾ ਸੈਮੀਨਾਰ ਕੀਤੇ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਸਬੰਧੀ ਇਹ ਸਿਹਤ ਵਿਭਾਗ ਦਾ ਇਕ ਅਹਿਮ ਪ੍ਰੋਗਰਾਮ ਹੈ ਜਿਸ ਅਧੀਨ “ਪੀਅਰ ਐਜੂਕੇਟਰ” (ਹਾਣ ਦੇ ਕਿਸ਼ੋਰਾਂ ਚੋਂ ਸਿੱਖਿਆ ਦੇਣ ਵਾਲਾ ਕਿਸ਼ੋਰ ਚੁਣਿਆ ਜਾਂਦਾ ਹੈ) ਸਕੂਲਾਂ ਵਿੱਚੋਂ ਅਤੇ ਸਕੂਲ ਛੱਡ ਚੁੱਕੇ 10 ਤੋਂ 19 ਸਾਲ ਦੇ ਕਿਸ਼ੋਰ/ਕਿਸ਼ੋਰੀਆ ਵਿੱਚੋਂ ਹੀ ਚੁਣੇ ਗਏ ਮੁੰਡੇ – ਕੁੜੀਆਂ ਹੁੰਦੇ ਹਨ । ਇਸ ਪ੍ਰੋਗਰਾਮ ਤਹਿਤ ਕਿਸ਼ੋਰ ਉਮਰ ਦੇ ਦੋ ਕੁੜੀਆਂ ਅਤੇ ਦੋ ਮੁੰਡਿਆ ਨੂੰ ਪੀਅਰ ਐਜੂਕੇਟਰ ਚੁਣਿਆ ਜਾਂਦਾ ਹੈ ਜੋ ਆਪਣੇ ਸਾਥੀਆਂ ਵਿੱਚ ਆ ਰਹੇ ਬਦਲਾਅ ਜਾਂ ਉਹਨਾਂ ਨਾਲ ਸਬੰਧਤ ਸਮੱਸਿਆਵਾਂ ਸਬੰਧੀ ਆਪਣੇ ਅਧਿਆਪਕ, ਏ.ਐਨ. ਅਤੇ ਆਸ਼ਾ ਵਰਕਰ ਨੂੰ ਦੱਸਦਾ ਹੈ ਤਾਂ ਜੋ ਇਸ ਬਦਲਾਅ ਜਾਂ ਸੁਧਾਰ ਨੂੰ ਚੰਗੀ ਤਰਾਂ ਬੱਚੇ ਨੂੰ ਸਮਝਾਇਆ ਜਾ ਸਕੇ। ਨਾਲ ਹੀ ਜੋ ਸਰੀਰਕ ਵਿਕਾਸ ਦੇ ਮੁੱਢਲੇ ਪੜਾਅ ਉੱਤੇ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਪਲੱਬਧ ਮੌਕਿਆਂ ਦਾ ਬਿਹਤਰੀਨ ਇਸਤੇਮਾਲ ਕਰਨ ਵਿੱਚ ਕਿਸ਼ੋਰ/ਕਿਸ਼ੋਰੀਆਂ ਲਈ ਰਾਹ ਦਸੇਰਾ ਬਣਨ ਅਤੇ ਮਦਦ ਕਰਦੇ ਹਨ। ਮੈਡਮ ਸੁਖਪਾਲ ਕੌਰ ਜ਼ਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਬਰਨਾਲਾ ਜ਼ਿਲ੍ਹੇ ਵਿੱਚ 72 ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਅਧਿਆਪਕਾਂ ਨਾਲ ਮਿਲ ਕੇ ਕਿਸ਼ੋਰ ਅਵਸਥਾ ਵਿੱਚੋਂ ਗੁਜ਼ਰ ਰਹੇ ਬੱਚਿਆਂ ਨੂੰ ਚੰਗੀਆਂ ਮਾੜੀਆਂ ਆਦਤਾਂ ਤੋਂ ਬਚਣ ਲਈ, ਨਸ਼ਿਆਂ ਤੋਂ ਦੂਰ ਰਹਿਣ, ਆਪਣੇ ਸੰਗੀਆਂ ਸਾਥੀਆਂ ਵਿੱਚ ਆ ਰਹੇ ਬਦਲਾਅ ਨੂੰ ਸਮਝਣ ਤੇ ਸਮਝਾਉਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਕਿਸ਼ੋਰ ਸਿਹਤ ਸਬੰਧੀ ਪਿੰਡਾਂ ਵਿੱਚ ਲਗਾਏ ਜਾ ਰਹੇ ਸ਼ੈਸ਼ਨ ਦੌਰਾਨ ਕਿਸ਼ੋਰ ਮਾਨਸਿਕ ਸਿਹਤ, ਨਰੋਆ ਮਨ ਅਤੇ ਨਰੋਆ ਵਿਹਾਰ ਸਬੰਧੀ ਵੱਖ ਵੱਖ ਕੇਸ ਸਟੱਡੀ ਤੇ ਸੰਵਾਦ ਰਾਹੀਂ ਵਿਚਾਰ ਚਰਚਾ ਕੀਤੀ ਜਾਂਦੀ ਹੈ ਤਾਂ ਜੋ ਬੱਚਿਆਂ ਨੂੰ ਵਿਸਥਾਰ ਸਮੇਤ ਇਸ ਵਿਸ਼ੇ ਸਬੰਧੀ ਕਿਸੇ ਵੀ ਤਰਾਂ ਦੀ ਉਲਝਣ ਨੂੰ ਸੁਲਝਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਤਰਾਂ ਦੇ ਹੋਰ ਵੀ ਪ੍ਰੋਗਰਾਮ ਜੋ ਸਿਹਤਮੰਦ ਪੰਜਾਬ ਸਿਰਜ ਸਕਣ, ਵਿੱਚ ਸਿਹਤ ਵਿਭਾਗ ਹਮੇਸ਼ਾ ਯਤਨਸ਼ੀਲ ਰਹੇਗਾ । Post navigation Previous Post ਸੀ.ਐੱਚ.ਸੀ. ਮਹਿਲ ਕਲਾਂ ਨੇ ਰਾਜ ਪੱਧਰ ’ਤੇ ਪ੍ਰਾਪਤ ਕੀਤਾ ਤੀਜਾ ਸਥਾਨNext Postਮੈਗਾ ਸਕੂਲ ਪ੍ਰਬੰਧਕ ਕਮੇਟੀ ਦੀ ਮੀਟਿੰਗ ਕਰਵਾਈ