Posted inਸਿਖਿੱਆ ਬਰਨਾਲਾ ਮੈਗਾ ਸਕੂਲ ਪ੍ਰਬੰਧਕ ਕਮੇਟੀ ਦੀ ਮੀਟਿੰਗ ਕਰਵਾਈ Posted by overwhelmpharma@yahoo.co.in Feb 11, 2025 ਬਰਨਾਲਾ, 11 ਫਰਵਰੀ (ਰਵਿੰਦਰ ਸ਼ਰਮਾ) : ਸਿੱਖਿਆ ਵਿਭਾਗ ਦੇ ਆਦੇਸ਼ਾਂ ਮੁਤਾਬਿਕ ਮੈਗਾ ਸਕੂਲ ਪ੍ਰਬੰਧਕ ਕਮੇਟੀ ਮੀਟਿੰਗ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਕਰਵਾਈ ਗਈ। ਇਸ ਮੌਕੇ ਸਕੂਲ ਪ੍ਰਬੰਧਕ ਜਗਸੀਰ ਸਿੰਘ ਤੇ ਸਾਰੇ ਮੈਂਬਰ ਵੀ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਮੈਂਬਰਾਂ ਨੂੰ ਸੰਬੋਧਤ ਕਰਦੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਸਕੂਲ ਦੇ ਚੱਲ ਰਹੇ ਵਿਕਾਸ ਕੰਮਾਂ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਤੇ ਸਕੂਲ ਦਾ ਦੌਰਾ ਕਰਵਾਇਆ। ਇਸ ਮੌਕੇ ਸਕੂਲ ਦੇ ਵਿੱਚ ਮੈਡੀਕਲ ਤੇ ਨਾਨ ਮੈਡੀਕਲ ਦੇ ਸਟਰੀਮ ਸ਼ੁਰੂ ਕਰਵਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਮੈਂਬਰਾਂ ਨੂੰ ਸਕੂਲ ਦੀਆਂ ਗਰਾਂਟ ਤੇ ਵਿਕਾਸ ਕੰਮ ਜਿਵੇਂ ਕਮਰਿਆਂ ਦੀ ਉਸਾਰੀ ਤੇ ਬਾਥਰੂਮ ਉਸਾਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਹਰਪ੍ਰੀਤ ਸਿੰਘ, ਮਨਜੀਤ ਕੌਰ, ਹਰਦੀਪ ਕੌਰ, ਜਸਵੀਰ ਕੌਰ, ਗੁਰਪ੍ਰੀਤ ਕੌਰ, ਮੋਹਿੰਦਰ ਸਿੰਘ, ਦੇਵਜੀਤ ਕੌਰ, ਸਰਵਜੀਤ ਕੌਰ, ਸੁਖਜਿੰਦਰ ਸਿੰਘ, ਦਲਜੀਤ ਸਿੰਘ ਤੇ ਸਟਾਫ ਮੈਂਬਰ ਜਸਮੇਲ ਸਿੰਘ, ਰਾਜੇਸ਼ ਕੁਮਾਰ, ਡਾ ਜਤਿੰਦਰ ਜੋਸ਼ੀ, ਤਿਲਕ ਰਾਜ, ਬਲਵੀਰ ਸਿੰਘ ਵੀ ਹਾਜ਼ਰ ਸਨ। Post navigation Previous Post ਸਿਹਤ ਵਿਭਾਗ ਵੱਲੋ ਪਿੰਡ ਪੱਧਰ ਤੱਕ ਕਰਵਾਏ ਜਾ ਰਹੇ ਹਨ “ਕਿਸ਼ੋਰ ਸਿਹਤ ਸਬੰਧੀ” ਸੈਮੀਨਾਰNext Postਸੁਰੱਖਿਅਤ ਇੰਟਰਨੇਟ ਦਿਨ : ਆਪਣੇ ਆਪ ਨੂੰ ਡਿਜਿਟਲ ਤੌਰ ’ਤੇ ਸੁਰੱਖਿਅਤ ਰੱਖੋ ਸੁਰੱਖਿਆਤ, ਕਿਸੇ ਵੀ ਪ੍ਰਕਾਰ ਦੇ ਸ਼ੱਕੀ ਕਿਸਮ ਦੇ ਲਿੰਕ ’ਤੇ ਨਾ ਕਰੋ ਕਲਿੱਕ