Posted inਬਰਨਾਲਾ ਵਿਸ਼ਵ ਹੋਮਿਓਪੈਥਿਕ ਦਿਵਸ ‘ਤੇ ਬਰਨਾਲਾ ਜ਼ਿਲ੍ਹਾ ਵਧੀਆ ੳ.ਪੀ.ਡੀ. ਸੇਵਾਵਾਂ ਦੇਣ ਲਈ ਸਨਮਾਨਿਤ Posted by overwhelmpharma@yahoo.co.in Apr 22, 2025 – ਹੋਮਿਓਪੈਥਿਕ ਇਲਾਜ ਰੋਗੀ ਕਾਇਆ ਨੂੰ ਨਿਰੋਗੀ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ – ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਸ੍ਰੀ ਰਾਜੀਵ ਜਿੰਦੀਆਂ ਬਰਨਾਲਾ, 22 ਅਪ੍ਰੈਲ (ਰਵਿੰਦਰ ਸ਼ਰਮਾ) : ਹੋਮਿਓਪੈਥੀ ਦੇ ਨਿਰਮਾਤਾ ਡਾਕਟਰ ਸੈਮੂਅਲ ਹਾਹਨਮੈਨ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਵ ਹੋਮਪੈਥਿਕ ਦਿਵਸ ਪਟਿਆਲਾ ਵਿਖੇ ਮਨਾਇਆ ਗਿਆ। ਇਸ ਮੌਕੇ ਵਧੀਕ ਕਮਿਸ਼ਨਰ ਪਟਿਆਲਾ ਮੈਡਮ ਰਿਚਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਬਰਨਾਲਾ, ਬਠਿੰਡਾ, ਮਾਨਸਾ ਅਤੇ ਪਟਿਆਲਾ ਦੇ ਡਾਕਟਰਾਂ ਨੇ ਭਾਗ ਲਿਆ। ਇਸ ਦੌਰਾਨ ਹੋਮਿਓਪੈਥਿਕ ਵਿਭਾਗ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ ਵਧੀਆ ੳ.ਪੀ.ਡੀ. ਸੇਵਾਵਾਂ ਦੇਣ ਲਈ ਡਾ. ਪਰਮਿੰਦਰ ਕੌਰ ਪੰਨੂ ਅਤੇ ਡਾ. ਗੁਲਸ਼ਨ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਸ੍ਰੀ ਰਾਜੀਵ ਜਿੰਦੀਆਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਹੋਮਿਓਪੈਥਿਕ ਇਲਾਜ ਰੋਗੀ ਕਾਇਆ ਨੂੰ ਨਿਰੋਗੀ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਉਹਨਾਂ ਆਏ ਹੋਏ ਹੋਮਿਓਪੈਥਿਕ ਡਾਕਟਰ ਸਾਹਿਬਾਨਾਂ ਨੂੰ ਆਪਣੇ ਪੇਸ਼ੇ ਪ੍ਰਤੀ ਤਨ ਦੇਹੀ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਹੋਮਿਓਪੈਥਿਕ ਇਲਾਜ ਰਾਹੀਂ ਨਾ-ਮੁਰਾਦ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕੇ। ਸ੍ਰੀ ਰਾਜੀਵ ਜਿੰਦੀਆ ਦੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਜ਼ਿਲ੍ਹਾ ਬਰਨਾਲਾ ਵਿਚ ਹੋਮਿਓਪੈਥਿਕ ਦਵਾਈਆਂ ਰਾਹੀਂ ਬਰਨਾਲਾ, ਝੱਲੂਰ, ਮੱਝੂਕੇ, ਭਦੌੜ ਅਤੇ ਧਨੌਲਾ ਵਿਖੇ ਵੱਖ ਵੱਖ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਦਾ ਵਧੀਆ ਢੰਗ ਨਾਲ ਇਲਾਜ ਕੀਤਾ ਜਾ ਰਹਾ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਜ਼ਿਲ੍ਹਾ ਬਰਨਾਲਾ ਹੋਮਿੳਪੈਥਿਕ ਇਲਾਜ ਕਰਨ ਵਿਚ ਵਧੀਆ ਸੇਵਾਵਾਂ ਦਿੰਦਾ ਰਹੇਗਾ। Post navigation Previous Post ਬਰਨਾਲਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ 174606 ਮੀਟ੍ਰਿਕ ਟਨ ਫਸਲ ਦੀ ਆਮਦ, 134580 ਮੀਟ੍ਰਿਕ ਟਨ ਦੀ ਖਰੀਦ- ਡਿਪਟੀ ਕਮਿਸ਼ਨਰNext Postਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਭੂਰੇ ਵਿਚ 14 ਲੱਖ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਉਦਘਾਟਨ