Posted inਬਰਨਾਲਾ ਬਰਨਾਲਾ ਦੀ ਦਾਣਾ ਮੰਡੀ ’ਚ ਸਥਿਤ ਝੁੱਗੀਆਂ-ਝੌਪੜੀਆਂ ਨੂੰ ਲੱਗੀ ਅੱਗ, ਸਮਾਨ ਮੱਚ ਕੇ ਸੁਆਹ Posted by overwhelmpharma@yahoo.co.in Apr 24, 2025 ਬਰਨਾਲਾ, 24 ਅਪ੍ਰੈਲ (ਰਵਿੰਦਰ ਸ਼ਰਮਾ) : ਵੀਰਵਾਰ ਸਵੇਰੇ ਬਰਨਾਲਾ ਦੀ ਦਾਣਾ ਮੰਡੀ ’ਚ ਝੁੱਗੀਆਂ-ਝੌਪੜੀਆਂ ਬਣਾਕੇ ਆਪਣਾ ਗੁਜ਼ਾਰਾ ਕਰ ਰਹੇ ਗਰੀਬ ਪਰਿਵਾਰਾਂ ਦੀਆਂ ਸੈਂਕੜੇ ਝੁੱਗੀਆਂ-ਝੌਪੜੀਆਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੀ ਦਾਣਾ ਮੰਡੀ ’ਚ ਸਥਿਤ ਝੁੱਗੀਆਂ ਝੌਪੜੀਆਂ ’ਚ ਵੀਰਵਾਰ ਸਵੇਰੇ ਭਿਆਨਕ ਅੱਗ ਲਈ, ਜਿਸ ਕਾਰਨ ਹਫ਼ੜਾ-ਦਫ਼ੜੀ ਮੱਚ ਗਈ। ਮੌਕੇ ’ਤੇ ਹਾਜ਼ਰ ਲੋਕਾਂ ਵਲੋਂ ਤੁਰੰਤ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੀਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ, ਝੁੱਗੀਆਂ ’ਚ ਰਹਿੰਦੇ ਲੋਕਾਂ ਤੇ ਕਣਕ ਦਾ ਸੀਜ਼ਨ ਹੋਣ ਕਾਰਨ ਮੰਡੀ ’ਚ ਪੁੱਜੇ ਕਿਸਾਨਾਂ ਵਲੋਂ ਕੜੀ ਮਸ਼ਕੱਤ ਕਰਨ ਉਪਰੰਤ ਅੱਗ ’ਤੇ ਕਾਬੂ ਪਾਇਆ ਗਿਆ। ਭਿਆਨਕ ਅੱਗ ਕਾਰਨ ਝੁੱਗੀਆਂ-ਝੌਪੜੀਆਂ ਦਾ ਸਾਰਾ ਸਮਾਨ, ਖਾਣ-ਪੀਣ ਦਾ ਸਮਾਨ ਤੇ ਨਗਦੀ ਸਾਰਾ ਕੁਝ ਸੜ੍ਹ ਕੇ ਸੁਆਹ ਹੋ ਗਿਆ। ਮੌਕੇ ’ਤੇ ਪੁੱਜੇ ਬੱਸ ਸਟੈਂਡ ਪੁਲਿਸ ਚੌਂਕੀ ਦੇ ਇੰਚਾਰਜ਼ ਚਰਨਜੀਤ ਸਿੰਘ ਵਲੋਂ ਵੀ ਘਟਨਾ ਦਾ ਜਾਇਜ਼ਾ ਲਿਆ ਗਿਆ। Post navigation Previous Post ਨਸ਼ੇੜੀ ਮਾਮੇ ਨੇ ਆਸ਼ਾ ਵਰਕਰ ਨਾਲ ਮਿਲੀਭਗਤ ਕਰ 2 ਮਹੀਨਿਆਂ ਦਾ ਭਾਂਜਾ ਵੇਚਿਆ, ਮਾਂ ਕਰ ਰਹੀ ਭਾਲNext Postਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ 27 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ