Posted inDoraha ਕੈਬਨਿਟ ਮੰਤਰੀ ਮੁੰਡੀਆਂ ਦੇ ਗੰਨਮੈਨ ਦੀ ਭੇਤ-ਭਰੀ ਹਾਲਤ ’ਚ ਗੋਲੀ ਲੱਗਣ ਨਾਲ ਮੌਤ Posted by overwhelmpharma@yahoo.co.in Apr 28, 2025 ਦੋਰਾਹਾ, 28 ਅਪ੍ਰੈਲ (ਰਵਿੰਦਰ ਸ਼ਰਮਾ) : ਇਥੋਂ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਬੀਤੀ ਦੇਰ ਰਾਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਗੰਨਮੈਨ ਦੀ ਭੇਤ-ਭਰੇ ਹਾਲਾਤ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਂਚ ਵਿਚ ਪੁਲਿਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ ਜਦੋਂ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਸ ਨੂੰ ਕਤਲ ਕਰਾਰ ਦੇ ਰਹੇ ਹਨ। ਪਰਿਵਾਰਕ ਜੀਆਂ ਮੁਤਾਬਕ ਘਟਨਾ ਵਾਪਰਨ ਸਮੇਂ ਗੁਰਕੀਰਤ ਸਿੰਘ ਗੋਲਡੀ ਆਪਣੇ ਹੀ ਪਿੰਡ ਦੇ ਇਕ ਜਾਣਕਾਰ ਵਿਅਕਤੀ ਦੇ ਘਰ ਗਿਆ ਹੋਇਆ ਸੀ ਜਿਸ ਦੀ ‘ਬੇਟੀ ਨਾਲ ਗੁਰਕੀਰਤ ਦੇ ਸਬੰਧ’ ਸਨ। ਪੁਲਿਸ ਨੂੰ ਸੂਚਨਾ ਮਿਲਦੇ ਹੀ ਡੀਐਸਪੀ ਪਾਇਲ ਹੇਮੰਤ ਮਲਹੋਤਰਾ ਅਤੇ ਐਸਐਚਓ ਅਕਾਸ਼ ਦੱਤ ਫੋਰੈਂਸਿਕ ਟੀਮ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਗੁਰਕੀਰਤ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਮੌਤ ਦੇ ਅਸਲੀ ਕਾਰਨ ਅਜੇ ਸਪੱਸ਼ਟ ਨਹੀਂ ਹਨ। ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਜਿਵੇਂ ਹੀ ਪੁਲਿਸ ਨੇ ਮ੍ਰਿਤਕ ਗੰਨਮੈਨ ਗੁਰਕੀਰਤ ਸਿੰਘ ਦੀ ਲਾਸ਼ ਨੂੰ ਚੁੱਕਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਪਰਿਵਾਰ ਵਾਲਿਆਂ ਨੇ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਇੱਕਠੇ ਹੋ ਗਏ। ਦੂਜੇ ਪਾਸੇ ਮ੍ਰਿਤਕ ਦੀ ਮਾਤਾ ਦਲਜੀਤ ਕੌਰ ਨੇ ਦੋਸ਼ ਲਾਏ ਕਿ ‘ਜਿਸ ਵਿਅਕਤੀ ਦੇ ਘਰੋਂ ਗੁਰਕੀਰਤ ਸਿੰਘ ਦੀ ਲਾਸ਼ ਮਿਲੀ ਹੈ ਉਸ ਦੀ ਲੜਕੀ ਨਾਲ ਉਸ ਦੇ ਪ੍ਰੇਮ ਸਬੰਧ’ ਸਨ। ਉਸ ਨੇ ਕਿਹਾ ਕਿ ਗੁਰਕੀਰਤ ਖ਼ੁਦਕੁਸ਼ੀ ਨਹੀਂ ਕਰ ਸਕਦਾ, ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। Post navigation Previous Post ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਉਤਪਾਦਕਾਂ ਨੂੰ ਐਨ ਐੱਲ ਐਮ ਬੀਮਾ ਯੋਜਨਾ ਦਾ ਲਾਭ ਲੈਣ ਦਾ ਸੱਦਾNext Postਮੰਗਾਂ ਹੱਲ ਨਾ ਹੋਣ ‘ਤੇ 4 ਮਈ ਨੂੰ ਸਿੱਖਿਆ ਮੰਤਰੀ ਦੇ ਪਿੰਡ ਕੱਢਿਆ ਜਾਵੇਗਾ ਚੇਤਾਵਨੀ ਮਾਰਚ : ਅਧਿਆਪਕ ਜੱਥੇਬੰਦੀਆਂ