Posted inਬਰਨਾਲਾ ਨਰੇਗਾ ਮਜ਼ਦੂਰਾਂ ਨੂੰ ਦੋ ਮਹੀਨੇ ਤੋਂ ਬਕਾਇਆ ਰਕਮ ਨਾ ਮਿਲਣ ’ਤੇ ਰੋਸ ਪ੍ਰਦਰਸ਼ਨ Posted by overwhelmpharma@yahoo.co.in Apr 30, 2025 – 150 ਮਜ਼ਦੂਰਾਂ ਦੇ ਖਾਤਿਆਂ ’ਚ ਪੈਸੇ ਤੁਰੰਤ ਭੇਜਣ ਦੀ ਮੰਗ, ਮਹਿੰਗਾਈ ’ਚ ਗੁਜ਼ਾਰਾ ਹੋਇਆ ਔਖਾ ਬਰਨਾਲਾ, 30 ਅਪ੍ਰੈਲ (ਰਵਿੰਦਰ ਸ਼ਰਮਾ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਠੁੱਲੀਵਾਲ ’ਚ ਮਨਰੇਗਾ ਸਕੀਮ ਤਹਿਤ ਕੰਮ ਕਰ ਚੁੱਕੇ ਮਜ਼ਦੂਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਮਜ਼ਦੂਰੀ ਦੀ ਰਕਮ ਖਾਤਿਆਂ ’ਚ ਨਾ ਮਿਲਣ ਕਾਰਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਮਜ਼ਦੂਰ ਆਗੂ ਜਰਨੈਲ ਸਿੰਘ ਠੁੱਲੀਵਾਲ ਅਤੇ ਪਾਲ ਕੌਰ ਠੁੱਲੀਵਾਲ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਮਜ਼ਦੂਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਤੁਰੰਤ ਰਕਮ ਭੇਜਣ ਦੀ ਮੰਗ ਕੀਤੀ। ਇਸ ਮੌਕੇ ਮਜ਼ਦੂਰ ਜਰਨੈਲ ਸਿੰਘ, ਪਾਲ ਕੌਰ, ਜੱਗਾ ਸਿੰਘ, ਸਰੂਪ ਸਿੰਘ, ਦਰਸ਼ਨ ਸਿੰਘ, ਲਾਲ ਸਿੰਘ, ਕਰਨੈਲ ਸਿੰਘ, ਅਮਨਦੀਪ ਕੌਰ, ਪ੍ਰੀਤਮ ਕੌਰ, ਸਿੰਦਰ ਕੌਰ, ਬਲਵੀਰ ਕੌਰ, ਕਰਮਜੀਤ ਕੌਰ, ਬੰਤ ਕੌਰ, ਸੁਰਜੀਤ ਕੌਰ, ਬੁੱਧ ਸਿੰਘ, ਮਾਇਆ ਕੌਰ, ਨਛੱਤਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਤੇ ਬਲਜੀਤ ਕੌਰ ਆਦਿ ਨੇ ਕਿਹਾ ਕਿ ਖੇਤੀ ’ਚ ਮਸ਼ੀਨਰੀ ਦੇ ਵਧਦੇ ਰੁਝਾਨ ਕਾਰਨ ਮਜ਼ਦੂਰੀ ਦੇ ਮੌਕੇ ਘਟੇ ਹਨ। ਇਸ ਪਿਛੋਕੜ ਚ ਮਨਰੇਗਾ ਸਕੀਮ ਹੀ ਉਨ੍ਹਾਂ ਲਈ ਜੀਵਨ ਜਿਊਣ ਦਾ ਸਾਧਨ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡ ਠੁੱਲੀਵਾਲ ਦੇ ਲਗਭਗ 150 ਮਜ਼ਦੂਰਾਂ ਨੇ ਮਨਰੇਗਾ ਤਹਿਤ ਕੰਮ ਕੀਤਾ ਸੀ, ਪਰ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਮਜ਼ਦੂਰੀ ਦੀ ਰਕਮ ਅਜੇ ਤੱਕ ਖਾਤਿਆਂ ਵਿੱਚ ਨਹੀਂ ਆਈ। ਇਸ ਕਾਰਨ ਉਨ੍ਹਾਂ ਦੇ ਘਰਾਂ ਦੀ ਆਰਥਿਕ ਹਾਲਤ ਡਿੱਗਦੀ ਜਾ ਰਹੀ ਹੈ। ਮਜ਼ਦੂਰਾਂ ਨੇ ਸਵਾਲ ਕੀਤਾ ਕਿ ਜਦ ਸਰਕਾਰਾਂ ਆਪਣਿਆਂ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਦੇ ਸਕਦੀਆਂ ਹਨ ਤਾਂ ਮਜ਼ਦੂਰਾਂ ਦੀ ਰਕਮ ਜ਼ਮਾਂ ਕਰਨ ਵਿੱਚ ਦੇਰੀ ਕਿਉਂ ਹੋ ਰਹੀ ਹੈ?ਉਨ੍ਹਾਂ ਨੇ ਸਖਤ ਸ਼ਬਦਾਂ ਵਿੱਚ ਮੰਗ ਕੀਤੀ ਕਿ ਪਿੰਡ ਠੁੱਲੀਵਾਲ ਦੇ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਰਕਮ ਤੁਰੰਤ ਭੇਜੀ ਜਾਵੇ ਤਾਂ ਜੋ ਉਹ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰ ਸਕਣ। Post navigation Previous Post ਵੱਡੀ ਖ਼ਬਰ : ‘ਆਪ’ ਦੇ ਸਾਬਕਾ ਮੰਤਰੀਆਂ ਖ਼ਿਲਾਫ਼ ਮਾਮਲਾ ਦਰਜNext Postਭਾਰਤ ਮਾਲਾ ਹਾਈਵੇ : ਭਾਕਿਯੂ ਡਕੌਂਦਾ ਦਾ ਵਫਦ ਡੀਸੀ ਨੂੰ ਮਿਲਿਆ